ਸਰਕਾਰ ਨੇ ਲਿਆਂਦੀ ਨਵੀਂ ਕ੍ਰੱਸ਼ਰ ਪਾਲਿਸੀ, ਕਿਹਾ, ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕੀਤੀ ਜਾਵੇਗੀ ਹਰ ਕੋਸ਼ਿਸ਼

 ਸਰਕਾਰ ਨੇ ਲਿਆਂਦੀ ਨਵੀਂ ਕ੍ਰੱਸ਼ਰ ਪਾਲਿਸੀ, ਕਿਹਾ, ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕੀਤੀ ਜਾਵੇਗੀ ਹਰ ਕੋਸ਼ਿਸ਼

ਮਾਈਨਿੰਗ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਕ੍ਰੱਸ਼ਰ ਪਾਲਿਸੀ ਲਿਆਂਦੀ ਗਈ ਹੈ। ਇਸ ਪਾਲਿਸੀ ਤਹਿਤ ਹਰ ਕ੍ਰਸ਼ਰ ਵਾਲੇ ਨੂੰ ਇੱਕ ਰੁਪਿਆ ਕਿਊਬਿਕ ਫੁੱਟ ਸਰਕਾਰ ਨੂੰ ਦੇਣਾ ਪਵੇਗਾ। ਜਿੱਥੇ ਵੀ ਮਾਈਨਿੰਗ ਹੋ ਰਹੀ ਹੈ ਉੱਥੇ ਪਲਾਂਟੇਸ਼ਨ ਕਰਨੀ ਪਵੇਗੀ। ਮੰਤਰੀ ਬੈਂਸ ਨੇ ਕਿਹਾ ਕਿ ਮਾਈਨਿੰਗ ਸਾਈਟ ਤੋਂ ਰੇਤ 9 ਰੁਪਏ ਫੁੱਟ ਮਿਲਿਆ ਕਰੇਗੀ।

ਨਵੀਂ ਨੀਤੀ ਤਹਿਤ ਨਜਇਜ਼ ਮਾਈਨਿੰਗ ਨਹੀਂ ਹੋਵੇਗੀ। ਰੇਤਾ ਬਜ਼ਰੀ ਲੋਕਾਂ ਨੂੰ ਸਸਤੀ ਦਿੱਤੀ ਜਾਵੇਗੀ। ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਲੀਗਲ ਮਾਈਨਿੰਗ ਵਿੱਚ ਵਾਧਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਾਈਨਿੰਗ ਸਾਈਟ ਤੇ ਮਹਿਕਮੇ ਦੇ ਬੰਦੇ ਵੀ ਬੈਠਣਗੇ ਤੇ ਹਰ ਟਿੱਪਰ ਤੇ ਜੀਪੀਐਸ ਟਰੈਕਰ ਲੱਗੇਗਾ।

ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਹਰ ਕੋਸ਼ਿਸ਼ ਹੋਵੇਗੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਇਸ ਨੀਤੀ ਅਨੁਸਾਰ 2.40 ਰੁਪਏ ਪ੍ਰਤੀ ਘਣ ਫੁੱਟ ਦੀ ਰਾਇਲਟੀ ਨੂੰ ਪਹਿਲਾਂ ਜਿੰਨਾ ਹੀ ਰੱਖਿਆ ਜਾਵੇਗਾ। ਸੂਚਨਾ ਤਕਨਾਲੋਜੀ ਅਤੇ ਵਜ਼ਨ ਬ੍ਰਿਜ ਹੈੱਡ ਅਧੀਨ ਮਾਲੀਆ, ਜੋ 10 ਪੈਸੇ ਪ੍ਰਤੀ ਘਣ ਫੁੱਟ ਹੈ, ਵੀ ਸੂਬੇ ਦੇ ਖ਼ਜ਼ਾਨੇ ’ਚ ਜਮ੍ਹਾ ਹੋਵੇਗਾ, ਜਦਕਿ ਮੌਜੂਦਾ ਸਮੇਂ ਇਹ ਠੇਕੇਦਾਰ ਕੋਲ ਹੀ ਰਹਿੰਦਾ ਸੀ।

Leave a Reply

Your email address will not be published.