News

ਸਰਕਾਰ ਨੇ ਦਿੱਲੀ ਪੁਲਿਸ ਨੂੰ DTC ਬੱਸਾਂ ਦੇਣ ਤੋਂ ਕੀਤਾ ਇਨਕਾਰ

ਦਿੱਲੀ ਟ੍ਰਾਂਸਪੋਰਟ ਵਿਭਾਗ ਦੀਆਂ ਇਹ ਸਾਰੀਆਂ ਬੱਸਾਂ ਕਿਸਾਨ ਅੰਦੋਲਨ ‘ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਆਵਾਜਾਈ ਲਈ ਵਰਤੀਆਂ ਜਾ ਰਹੀਆਂ ਹਨ। DTC ਵੱਲੋਂ ਬੱਸਾਂ ਦਿੱਲੀ ਪੁਲਿਸ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ। ਦਿੱਲੀ ਸਰਕਾਰ ਵੱਲੋਂ ਦਿੱਲੀ ਪੁਲਿਸ ਨੂੰ ਕਿਹਾ  ਹੈ ਕਿ ਉਹ ਡੀਟੀਸੀ ਦੀਆਂ 576 ਬੱਸਾਂ ਵਾਪਸ ਦੇ ਦੇਣ।

ਸੂਤਰਾਂ ਮੁਤਾਬਕ ਦਿੱਲੀ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਡੀਟੀਸੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਦਿੱਲੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਬੱਸਾਂ ਵਾਪਸ ਭੇਜੀਆਂ ਜਾਣ। ਸੂਤਰਾਂ ਮੁਤਾਬਕ ਦਿੱਲੀ ਦੀਆਂ ਕਰੀਬ 10 ਫੀਸਦ ਬੱਸਾਂ ਦਿੱਲੀ ਪੁਲਿਸ ਦੀ ਡਿਊਟੀ ‘ਚ ਲੱਗਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ।

ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਦਿੱਲੀ ਪੁਲਿਸ ਨੂੰ ਬੱਸਾਂ ਦੀ ਲੋੜ ਹੈ ਤਾਂ ਉਹ ਕਾਂਟ੍ਰੈਕਟ ਬੱਸਾਂ ਹਾਇਰ ਕਰੇ ਨਾ ਕਿ DTC ਦੀਆਂ ਬੱਸਾਂ ਬਲੌਕ ਕਰੇ। ਇਸ ਦੇ ਨਾਲ ਹੀ ਟ੍ਰਾਂਸਪੋਰਟ ਵਿਭਾਗ ਨੇ DTC ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਸਰਕਾਰ ਦੀ ਇਜਾਜ਼ਤ ਦੇ ਦਿੱਲੀ ਪੁਲਿਸ ਨੂੰ ਬੱਸਾਂ ਨਾ ਦੇਣ।

ਟ੍ਰਾਂਸਪੋਰਟ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ DTC ਦੀਆਂ ਬੱਸਾਂ ਵਰਤੀਆਂ ਜਾ ਰਹੀਆਂ ਹਨ।

Click to comment

Leave a Reply

Your email address will not be published.

Most Popular

To Top