ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ‘ਚ ਖੋਲ੍ਹੇ ਰੇਤਾ-ਬੱਜਰੀ ਵਿਕਰੀ ਸੈਂਟਰ, ਸਰਕਾਰੀ ਰੇਟ ‘ਤੇ ਹੋ ਸਕੇਗੀ ਖ਼ਰੀਦਦਾਰੀ

ਪੰਜਾਬ ਦੀ ਮਾਨ ਸਰਕਾਰ ਵੱਲੋਂ ਰੇਤਾ ਅਤੇ ਬਜਰੀ ਦੀ ਸਰਕਾਰੀ ਰੇਟਾਂ ਤੇ ਖਰੀਦਦਾਰੀ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਕਰੀ ਸੈਟਰਾਂ ਦੀ ਸਥਾਪਨਾ ਕੀਤੀ ਗਈ ਹੈ। ਰੇਤਾ ਅਤੇ ਬੱਜਰੀ ਮਾਰਕੀਟ ਰੇਟ ਨਾਲੋਂ ਘੱਟ ਰੇਟਾਂ ’ਤੇ ਮੁਹੱਈਆ ਕਰਵਾਉਣ ਦੇ ਮੰਤਵ ਲਈ ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲ੍ਹੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਫਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ ਰਮਨੀਕ ਕੌਰ ਨੇ ਦੱਸਿਆ ਕਿ ਇਹ ਵਿਕਰੀ ਸੈਂਟਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਤੇ ਜ਼ਿਲ੍ਹਾ ਮੋਗਾ ਵਿਖੇ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ ਵਿਖੇ ਸਥਾਪਿਤ ਕੀਤੇ ਗਏ ਹਨ।
ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਹਰਸ਼ਲ ਗੋਇਲ ਮੋਬਾਇਲ ਨੰਬਰ 97293-22067 (ਜ਼ਿਲ੍ਹਾ ਫਿਰੋਜਪੁਰ) ਅਤੇ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਮਨਜੋਤ ਕੁਮਾਰ ਮੋਬਾਇਲ ਨੰਬਰ 78890-58096 (ਜ਼ਿਲ੍ਹਾ ਮੋਗਾ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।