ਸਰਕਾਰ ਦੀ ਸਖ਼ਤੀ ਦੇ ਬਾਵਜੂਦ ਵੀ ਵਿਭਾਗ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਮਾਈਨਿੰਗ ਦਾ ਨਾਜਾਇਜ਼ ਧੰਦਾ!

 ਸਰਕਾਰ ਦੀ ਸਖ਼ਤੀ ਦੇ ਬਾਵਜੂਦ ਵੀ ਵਿਭਾਗ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਮਾਈਨਿੰਗ ਦਾ ਨਾਜਾਇਜ਼ ਧੰਦਾ!

ਸਰਕਾਰ ਦੀ ਸਖ਼ਤੀ ਦੇ ਬਾਵਜੂਦ ਵੀ ਮਾਈਨਿੰਗ ਦਾ ਨਜਾਇਜ਼ ਧੰਦਾ ਜ਼ੋਰਾਂ-ਸ਼ੋਰਾਂ ਤੇ ਚੱਲ ਰਿਹਾ ਹੈ। ਤਹਿਸੀਲ ਬਲਾਚੌਰ ਦੇ ਕੁਝ ਪਿੰਡਾਂ ਅਤੇ ਕਸਬਿਆਂ ਵਿੱਚ ਰਾਤ ਵੇਲੇ ਤਾਰਿਆਂ ਦੀ ਛਾਂ ਹੇਠ ਮਾਈਨਿੰਗ ਦਾ ਨਜਾਇਜ਼ ਧੰਦਾ ਬਿਨਾਂ ਕਿਸੇ ਡਰ ਅਤੇ ਵਿਭਾਗ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਚੱਲ ਰਿਹਾ ਹੈ।

Punjab: Illegal sand mining racket busted in Moga district - Hindustan Times

ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਹੀਨਿਆਂ ਤੋਂ ਪਿੰਡ ਕਾਨੇਵਾਲ ਲੰਬੂਆਂ ਦੀ ਜ਼ਮੀਨ ਵਿਚਕਾਰ ਲਗਭਗ 15-20 ਕੁਨਾਲ ਜ਼ਮੀਨ ਵਿੱਚ ਰੇਤ ਦੇ ਕਰੀਬ 8-10 ਫੁੱਟ ਦੇ ਡੂੰਘੇ ਟੱਕ ਲੱਗੇ ਹੋਏ ਸਨ, ਜੋ ਰਾਤ ਵੇਲੇ ਕਰੀਬ 12 ਤੋਂ ਸਵੇਰੇ 4 ਵਜੇ ਤੱਕ ਜੇਸੀਬੀ ਮਸ਼ੀਨਾਂ ਨਾਲ ਅਤੇ ਵੱਡੇ ਟਿੱਪਰਾਂ ਨਾਲ ਵੱਡੇ ਪੱਧਰ ਤੇ ਢੋਆ-ਢੋਆਈ ਹੋ ਰਹੀ ਹੈ, ਜੋਕਿ ਕਰੀਬ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਹੈ।

ਲੋਕ ਦੱਸਣ ਤੋਂ ਵੀ ਕੰਨੀ ਕਤਰਾ ਰਹੇ ਹਨ ਕਿ ਜੇ ਕੋਈ ਇਹਨਾਂ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਕੋਈ ਰੋਕ ਟੋਕ ਜਾਂ ਫਿਰ ਦੱਸਦਾ ਹੈ ਤਾਂ ਇਹਨਾਂ ਵੱਲੋਂ ਕੁਟਮਾਰ ਕੀਤੀ ਜਾਂਦੀ ਹੈ ਅਤੇ ਵੱਡੇ ਅਫ਼ਸਰਾਂ ਤੱਕ ਇਹਨਾਂ ਦੀ ਪਹੁੰਚ ਹੈ। ਕਰੀਬ ਰਾਤ ਨੂੰ 12-1 ਵਜੇ ਕੁਝ ਟਿੱਪਰ ਟਰਾਲੀਆਂ ਭਰ ਕੇ ਡੂੰਘੇ ਟੋਏ ਪਟਕੇ ਰੇਤਾ ਭਰ ਕੇ ਮੁੜਕੇ ਜੇ. ਸੀ. ਬੀ. ਨਾਲ ਖੱਡੇ ਪੂਰ ਦਿੰਦੇ ਹਨ।

ਇਸ ਕਾਰਨ ਸੜਕਾਂ ਵੀ ਵਾਰ-ਵਾਰ ਟੁੱਟ ਰਹੀਆਂ ਹਨ, ਉਥੇ ਹੀ ਪਿੰਡਾਂ ਦੇ ਲੋਕ ਵੀ ਪ੍ਰੇਸ਼ਾਨ ਰਹਿੰਦੇ ਹਨ ਅਤੇ ਪੁਲਸ ਵੱਲੋਂ ਜੇਕਰ ਕੋਈ ਟਰਾਲੀ ਵਾਲਾ ਆਪਣੇ ਘਰ ਰੇਤੇ ਦੀ ਟਰਾਲੀ ਲਿਆਉਂਦਾ ਹੈ ਤਾਂ ਉਸ ਦਾ ਚਲਾਨ ਜਾ ਮਾਈਨਿੰਗ ਤਹਿਤ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਪਰ ਇਹ ਵੱਡੇ ਪੱਧਰ ’ਤੇ ਹੋ ਰਹੀ ਮਾਇਨਿੰਗ ਇਨ੍ਹਾਂ ਨੂੰ ਵਿਖਾਈ ਨਹੀਂ ਦੇ ਰਹੀ, ਜਿਸ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਤੇ ਉਨ੍ਹਾਂ ਨਾਲ ਮਿਲੇ ਪ੍ਰਸ਼ਾਸਨ ਕਰਮਚਾਰੀ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਮਾਈਨਿੰਗ ਕਰਨ ਵਾਲਿਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੇ ਮਸ਼ੀਨਾਂ ਨਾਲ ਖੇਤ ਅਤੇ ਖੱਡੇ ਭਰਕੇ ਪਲੇਨ ਕਰ ਦਿੱਤੇ ਹਨ। ਲੋਕਾ ਦੇ ਸੂਤਰਾਂ ਨੇ ਦੱਸਿਆ ਹੈ ਕਿ ਮਾਈਨਿੰਗ ਕਰ ਵਾਲਿਆਂ ਦੇ ਕਰਿੰਦਿਆਂ ਤੋਂ ਭੱਦੀ ਚੌਂਕ ਅਤੇ ਥੋਪੀਆ ਚੌਂਕ ਆਦਿ ਕਸਬਿਆਂ ’ਚ ਟਰੈਕ ਲਗਾ ਕੇ ਆਪਣੇ ਕਰਿੰਦੇ ਬਿੱਠਾ ਦਿੱਤੇ ਜਾਂਦੇ ਹਨ ਅਤੇ ਜਦੋਂ ਵੀ ਕੋਈ ਮਾਈਨਿੰਗ ਵਿਭਾਗ ਜਾਂ ਪੁਲਸ ਜਾ ਸਰਕਾਰੀ ਗੱਡੀ ਆਉਂਦੀ ਹੈ ਤਾਂ ਇਹ ਮਾਈਨਿੰਗ ਕਰਨ ਵਾਲਿਆਂ ਨੂੰ ਫੋਨ ਕਰ ਕੇ ਭੱਜਾ ਦਿੰਦੇ ਹਨ।

Leave a Reply

Your email address will not be published.