ਸਰਕਾਰ ਦੀ ਸਖਤੀ ਦੇ ਬਾਵਜੂਦ ਵਿਕ ਰਹੀ ਚੀਨੀ ਡੋਰ, ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ

 ਸਰਕਾਰ ਦੀ ਸਖਤੀ ਦੇ ਬਾਵਜੂਦ ਵਿਕ ਰਹੀ ਚੀਨੀ ਡੋਰ, ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਪੰਜਾਬ ਸਰਕਾਰ ਦੀ ਸਖਤੀ ਦੇ ਬਾਵਜੂਦ ਦੁਕਾਨਾਂ ’ਤੇ ਚੀਨੀ ਡੋਰ ਦੀ ਵਿਕਰੀ ਨਹੀਂ ਰੁਕ ਰਹੀ। ਦੁਕਾਨਾਂ ਉੱਪਰ ਸ਼ਰੇਆਮ ਡੋਰ ਵਿਕ ਰਹੀ ਹੈ। ਇਸ ਦੇ ਨਾਲ ਲਗਾਤਾਰ ਕਈ ਭਿਆਨਕ ਹਾਦਸੇ ਵੀ ਵਾਪਰ ਰਹੇ ਹਨ। ਲੁਧਿਆਣਾ ਪੁਲਿਸ ਵੱਲੋਂ ਚੀਨੀ ਡੋਰ ਦੀ ਵਿਕਰੀ ਰੋਕਣ ਲਈ ਵੱਡੀ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਬਰਾਮਦ ਕੀਤੀ ਹੈ।

Activists to get to the root of manja menace

ਥਾਣਾ ਦੁੱਗਰੀ ਦੇ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਚੈਕਿੰਗ ਦੇ ਸੰਬੰਧ ਵਿੱਚ ਫੁੱਲਾਂਵਾਲ ਚੌਂਕ ਵਿੱਚ ਮੌਜੂਦ ਸੀ। ਇਸ ਦੌਰਾਨ ਪਤਾ ਲੱਗਾ ਕਿ ਰਾਜੇਸ਼ ਮਹਿਰਾ ਵਾਸੀ ਫੁੱਲਾਂਵਾਲ ਚੀਨੀ ਡੋਰ ਵੇਚਦਾ ਹੈ। ਪੁਲਿਸ ਨੇ ਉਸ ਨੂੰ ਫੁੱਲਾਂਵਾਲ ਤੋਂ ਕਾਬੂ ਕਰਕੇ ਉਸ ਪਾਸੋਂ 180 ਗੱਟੂ ਚੀਨੀ ਡੋਰ ਬਰਾਮਦ ਕੀਤੀ ਹੈ।

ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਗੁਰਮੇਜ ਲਾਲ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਥਾਣੇ ਦੇ ਏਰੀਆ ਵਿੱਚ ਮੌਜੂਦ ਸੀ ਤਾਂ ਪੁਲਿਸ ਨੇ ਪ੍ਰੀਤ ਨਗਰ ਸ਼ਿਮਲਾਪੁਰੀ ਤੋਂ ਪਵਨ ਕੁਮਾਰ ਵਾਸੀ ਆਜ਼ਾਦ ਨਗਰ, ਨਿਊ ਸ਼ਿਮਲਾਪੁਰੀ ਤੇ ਮਹੇਸ਼ ਕੁਮਾਰ ਵਾਸੀ ਜਨਤਾ ਨਗਰ ਨੂੰ ਕਾਬੂ ਕਰਕੇ 129 ਗੱਟੂ ਚੀਨੀ ਡੋਰ ਤੇ ਇੱਕ ਸਕੂਟਰੀ ਬਰਾਮਦ ਕੀਤੀ ਹੈ।

ਥਾਣਾ ਸਰਾਭਾ ਨਗਰ ਦੇ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਰਾਜਗੁਰੂ ਨਗਰ ਮਾਰਕੀਟ ’ਚ ਮੌਜੂਦ ਸੀ। ਇਸ ਦੌਰਾਨ ਪਤਾ ਲੱਗਿਆ ਕਿ ਅਭਿਮੰਨਿਊ ਵਧਵਾ ਵਾਸੀ ਭਾਈ ਰਣਧੀਰ ਸਿੰਘ ਨਗਰ, ਪਿੰਡ ਸੁਨੇਤ ਘਨ੍ਹੱਈਏ ਕੱਪੜੇ ਦੀ ਦੁਕਾਨ ਕਰਦਾ ਹੈ ਤੇ ਨਾਲ-ਨਾਲ ਪਾਬੰਦੀਸ਼ੁਦਾ ਡੋਰ ਵੀ ਵੇਚਦਾ ਹੈ। ਪੁਲਿਸ ਨੇ ਉਸ ਨੂੰ ਹੌਂਡਾ ਕਾਰ ਵਿੱਚ ਆਉਂਦੇ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 54 ਗੱਟੂ ਚੀਨੀ ਡੋਰ ਬਰਾਮਦ ਕੀਤੀ।

Leave a Reply

Your email address will not be published. Required fields are marked *