News

ਸਰਕਾਰ ਦਾ ਫ਼ੈਸਲਾ, 1 ਅਕਤੂਬਰ ਤੋਂ ਮਠਿਆਈ ਦੀਆਂ ਦੁਕਾਨਾਂ ’ਤੇ ਲਾਗੂ ਹੋ ਜਾਣਗੇ ਨਵੇਂ ਨਿਰਦੇਸ਼

ਮਠਿਆਈ ਦੀਆਂ ਦੁਕਾਨਾਂ ਤੇ ਮਿਲਣ ਵਾਲੇ ਖਾਣ-ਪੀਣ ਦੇ ਸਮਾਨ ਦੀ ਕੁਆਲਿਟੀ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। 1 ਅਕਤੂਬਰ 2020 ਤੋਂ ਬਾਅਦ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਵੀ ਪਰਾਤਾਂ ਅਤੇ ਡੱਬਿਆਂ ਵਿੱਚ ਵਿਕਰੀ ਲਈ ਰੱਖੀ ਗਈ ਮਠਿਆਈ ਲਈ ਨਿਰਮਾਣ ਦੀ ਤਰੀਕ ਅਤੇ ਵਰਤੋਂ ਦੀ ਮਿਆਦ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਨੀ ਪਵੇਗੀ।

ਮੌਜੂਦਾ ਸਮੇਂ ਵਿੱਚ ਇਹਨਾਂ ਵੇਰਵਿਆਂ ਨੂੰ ਪਹਿਲਾਂ ਤੋਂ ਬੰਦ ਡੱਬੇ ਤੇ ਲਿਖਣਾ ਲਾਜ਼ਮੀ ਹੋਵੇਗਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਨਵੇਂ ਨਿਯਮ ਜਾਰੀ ਕੀਤੇ ਹਨ। ਬਾਜ਼ਾਰ ਵਿੱਚ ਵਿਕਣ ਵਾਲੀ ਖੁੱਲ੍ਹੀ ਮਠਿਆਈ ਦੇ ਇਸਤੇਮਾਲ ਦੀ ਸਮਾਂ ਸੀਮਾ ਹੁਣ ਕਾਰੋਬਾਰੀਆਂ ਨੂੰ ਦੱਸਣੀ ਪਵੇਗੀ ਕਿ ਕਿੰਨੇ ਸਮੇਂ ਤਕ ਉਸ ਦਾ ਇਸਤੇਮਾਲ ਹੋ ਸਕਦਾ ਹੈ।

ਇਹ ਵੀ ਪੜ੍ਹੋ: 28 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਬੈਠਕ ਦੌਰਾਨ ਵਰਕਰਾਂ ਨੂੰ ਕਰਨਗੇ ਸੰਬੋਧਨ

ਗਾਹਕ ਨੂੰ ਵੀ ਇਸ ਦੀ ਜਾਣਕਾਰੀ ਦੇਣੀ ਪਵੇਗੀ। ਫੂਡ ਰੈਗੂਲੇਟਰ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ। FSSAI ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਲਿਖਿਆ ਕਿ ਸਰਵਜਨਿਕ ਹਿੱਤ ਵਿੱਚ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਤੈਅ ਕੀਤਾ ਗਿਆ ਹੈ ਕਿ ਖੁੱਲ੍ਹੀ ਮਠਿਆਈ ਦੇ ਮਾਮਲੇ ਵਿੱਚ ਵਿਕਰੀ ਲਈ ਆਉਟਲੇਟ ਤੇ ਮਠਿਆਈ ਰੱਖਣ ਵਾਲੀਆਂ ਟ੍ਰੇ ਦੇ ਨਾਲ 1 ਅਕਤੂਬਰ 2020 ਤੋਂ ਲਾਜ਼ਮੀ ਰੂਪ ਨਾਲ ਉਤਪਾਦ ਦੀ ਬੈਸਟ ਬਿਫੋਰ ਡੇਟ ਪ੍ਰਦਰਸ਼ਿਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਬਦਲੇ ਪੈਨਸ਼ਨ ਦੇ ਨਿਯਮ, ਦੇਖੋ ਪੂਰੀ ਖ਼ਬਰ

FSSAI ਨੇ ਆਮ ਲੋਕਾਂ ਦੇ ਸਿਹਤ ਖਤਰਿਆਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਗਾਹਕਾਂ ਨੂੰ ਚੀਜ਼ਾਂ ਦੀ ਵਿਕਰੀ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top