Business

ਸਰਕਾਰ ਇਹਨਾਂ ਕੰਪਨੀਆਂ ਨੂੰ ਬੰਦ ਕਰਨ ਦੀ ਤਿਆਰੀ ’ਚ! ਅਨੁਰਾਗ ਠਾਕੁਰ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ‘ਚ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਰਕਾਰ ਰਣਨੀਤਕ ਹਿੱਸੇਦਾਰੀ ਵਿਕਰੀ ਅਤੇ ਮਾਇਨਾਰਿਟੀ ਸਟੇਕ ਡਾਇਲਿਊਸ਼ਨ ਜ਼ਰੀਏ ਨਿਵੇਸ਼ ਦੀ ਨੀਤੀ ਦੀ ਪਾਲਣਾ ਕਰ ਰਹੀ ਹੈ।

ਠਾਕੁਰ ਨੇ ਕਿਹਾ ਕਿ ਨੀਤੀ ਆਯੋਗ ਨੇ ਸਰਕਾਰੀ ਕੰਪਨੀਆਂ ਦੇ ਵਿਨਿਵੇਸ਼ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਸ ਦੇ ਅਧਾਰ ‘ਤੇ ਸਰਕਾਰ ਨੇ ਸਾਲ 2016 ਤੋਂ ਹੁਣ ਤੱਕ 34 ਮਾਮਲਿਆਂ ਵਿਚ ਰਣਨੀਤਕ ਵਿਨਿਵੇਸ਼ ਨੂੰ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਇਹ ਪ੍ਰਕਿਰਿਆ 8 ਮਾਮਲਿਆਂ ਵਿਚ ਪੂਰੀ ਕੀਤੀ ਗਈ ਹੈ, 6 ਸੀ.ਪੀ.ਐਸ.ਈ. ਬੰਦ ਹਨ ਅਤੇ ਮੁਕੱਦਮੇਬਾਜ਼ੀ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਬਾਕੀ 20 ਵਿਚ ਵਿਨਿਵੇਸ਼ ਦੀ ਪ੍ਰਕਿਰਿਆ ਵੱਖ ਵੱਖ ਪੜਾਵਾਂ ਵਿਚ ਹੈ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਦੇ ਵਿਰੋਧ ’ਚ ਭਾਰਤ ਕਿਸਾਨ ਯੂਨੀਅਨ ਵੱਲੋਂ ਭਿੱਖੀਵਿੰਡ ਦੇ ਚੌਂਕ ’ਚ ਧਰਨਾ

ਜਿਹੜੀਆਂ ਸਰਕਾਰੀ ਕੰਪਨੀਆਂ ਬੰਦ ਕਰਨ / ਮੁਕੱਦਮੇਬਾਜ਼ੀ ਲਈ ਵਿਚਾਰੀਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਹਿੰਦੁਸਤਾਨ ਫਲੋਰੋਕਾਰਬਨ ਲਿਮਟਿਡ (ਐੱਚ.ਐੱਫ.ਐੱਲ.), ਸਕੂਟਰਜ਼ ਇੰਡੀਆ, ਭਾਰਤ ਪੰਪਜ਼ ਅਤੇ ਕੰਪ੍ਰੈਸਰਜ਼ ਲਿਮਟਿਡ, ਹਿੰਦੁਸਤਾਨ ਪ੍ਰੀਫੈਬ, ਹਿੰਦੁਸਤਾਨ ਨਿਊਜ਼ਪ੍ਰਿੰਟ ਅਤੇ ਕਰਨਾਟਕ ਐਂਟੀਬਾਇਓਟਿਕਸ ਅਤੇ ਫਾਰਮਾਸਿਊਟੀਕਲ ਲਿਮਟਿਡ ਸ਼ਾਮਲ ਹਨ।

ਇਹ ਵੀ ਪੜ੍ਹੋ: BREAKING NEWS: ਸੁਪਰੀਮ ਕੋਰਟ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਲਾਈ ਰੋਕ

ਇਸ ਦੇ ਨਾਲ ਹੀ ਪ੍ਰੋਜੈਕਟ ਐਂਡ ਡਿਵੈਲਪਮੈਂਟ ਇੰਡੀਆ ਲਿਮਟਿਡ, ਇੰਜੀਨੀਅਰਿੰਗ ਪ੍ਰੋਜੈਕਟ (ਇੰਡੀਆ) ਲਿਮਟਿਡ, ਬ੍ਰਿਜ ਐਂਡ ਰੂਫ ਕੰਪਨੀ ਇੰਡੀਆ ਲਿਮਟਿਡ, ਸੀਮੈਂਟ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਸੀ.ਸੀ.ਆਈ.) ਯੂਨਿਟਸ, ਸੈਂਟਰਲ ਇਲੈਕਟ੍ਰਾਨਿਕ ਲਿਮਟਿਡ, ਭਾਰਤ ਅਰਥ ਮੂਵਰਜ਼ ਲਿਮਟਿਡ (ਬੀ.ਈਐਮ.ਐਲ.), ਫੈਰੋ ਸਕ੍ਰੈਪ ਕਾਰਪੋਰੇਸ਼ਨ ਲਿਮਟਿਡ ਅਤੇ ਐਨ.ਐਮ.ਡੀ.ਸੀ. ਦੇ ਨਾਗਰਨ ਸਟੀਲ ਪਲਾਂਟ ਵਿਖੇ ਵਿਨਿਵੇਸ਼ ਪ੍ਰਕਿਰਿਆ ਚੱਲ ਰਹੀ ਹੈ।

64 ਕਰੋੜ ਵਾਲਾ ਚੋਰ ਫੜ ਕੇ ਟੀਟੂ ਬਾਣੀਏ ਨੇ ਬਿਠਾ ਲਿਆ ਗੱਡੀ ਉਤੇ (ਵੀਡੀਓ)

ਉਹਨਾਂ ਅੱਗੇ ਦਸਿਆ ਕਿ ਅਲਾਇ ਸਟੀਲ ਪਲਾਂਟ, ਦੁਰਗਾਪੁਰ, ਸਲੇਮ ਸਟੀਲ ਪਲਾਂਟ, ਸੇਲ ਦੀ ਭਦਰਵਤੀ ਇਕਾਈ, ਪਵਨ ਹੰਸ, ਏਅਰ ਇੰਡੀਆ ਅਤੇ ਇਸ ਦੀਆਂ ਪੰਜ ਸਹਾਇਕ ਕੰਪਨੀਆਂ ਅਤੇ ਇਕ ਸਾਂਝੇ ਉੱਦਮ ਵਿੱਚ ਵੀ ਰਣਨੀਤਕ ਵਿਕਰੀ ਪ੍ਰਕਿਰਿਆ ਜਾਰੀ ਹੈ।

ਐਚ.ਐਲ.ਐਲ. ਲਾਈਫ ਕੇਅਰ ਲਿਮਟਿਡ, ਇੰਡੀਅਨ ਮੈਡੀਸਨ ਐਂਡ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ, ਆਈ.ਟੀ.ਡੀ.ਸੀ. ਦੀਆਂ ਵੱਖ-ਵੱਖ ਇਕਾਈਆਂ, ਹਿੰਦੁਸਤਾਨ ਐਂਟੀਬਾਇਓਟਿਕਸ, ਬੰਗਾਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਨੂਮਲੀਗੜ ਰਿਫਾਇਨਰੀ ਲਿਮਟਿਡ ਨੂੰ ਛੱਡ ਕੇ), ਇੰਡੀਆ ਦੇ ਸ਼ਪਿੰਗ ਕਾਰਪੋਰੇਸ਼ਨ, ਨੀਤੀਚਲ ਇਸਪਾਤ ਨਿਗਮ ਲਿਮਟਿਡ ਦੀ ਇਕ ਰਣਨੀਤਕ ਵਿਕਰੀ ਵੀ ਹੋਵੇਗੀ।

ਜਿਨ੍ਹਾਂ ਸੀ.ਪੀ.ਐਸ.ਈ. ਦੀ ਰਣਨੀਤਕ ਵਿਕਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਉਨ੍ਹਾਂ ਵਿਚ ਐਚ.ਪੀ.ਸੀ.ਐਲ., ਆਰ.ਈ.ਸੀ., ਹਸਪਤਾਲ ਸਰਵਿਸਿਜ਼ ਕੰਸਲਟੈਂਸੀ, ਨੈਸ਼ਨਲ ਪ੍ਰੋਜੈਕਟ ਕੰਸਟਰਕਸ਼ਨ ਕਾਰਪੋਰੇਸ਼ਨ, ਡਰੇਜਿੰਗ ਕਾਰਪੋਰੇਸ਼ਨ, ਟੀ.ਐਚ.ਡੀ.ਸੀ. ਇੰਡੀਆ ਲਿਮਟਿਡ, ਨੌਰਥ ਈਸਟਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਡ (ਐਨਈਈਪੀਸੀਓ) ਅਤੇ ਕਾਮਾਜਾਰ ਪੋਰਟ ਸ਼ਾਮਲ ਹਨ।

Click to comment

Leave a Reply

Your email address will not be published.

Most Popular

To Top