News

ਸਰਕਾਰੀ ਲੈਬ ਦਾ ਵੱਡਾ ਕਾਰਨਾਮਾ, ਨੈਗੀਟਿਵ ਡਾਕਟਰਾਂ ਦੀ ਰਿਪੋਰਟ ਕੱਢੀ ਕੋਰੋਨਾ ਪਾਜ਼ੀਟਿਵ

ਦੇਸ਼ ਭਰ ‘ਚ ਕੋਰੋਨਾ ਨੇ ਤਬਾਹੀ ਮਚਾ ਰੱਖੀ ਹੈ। ਆਏ ਦਿਨ ਮੌਤ ਦਰ ‘ਚ ਵਾਧਾ ਹੋ ਰਿਹਾ ਹੈ ਅਤੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਮਾਮਲੇ ਵੀ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ। ਉੱਥੇ ਹੀ ਅੰਮ੍ਰਿਤਸਰ ਦੀ ਇੱਕ ਸਰਕਾਰੀ ਲੈਬੋਰੇਟਰੀ ‘ਚ ਕੋਰੋਨਾ ਜਾਂਚ ਵਿੱਚ ਲਾਪਰਵਾਹੀ ਪਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

Uttarakhand reports 3 new Covid-19 cases, 9-month-old tests positive |  Hindustan Times

ਅਸਲ ‘ਚ ਇੱਕ ਜਾਂਚ ਕੇਂਦਰ ਵਿੱਚ 900 ਤੋਂ ਵੱਧ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਸਭ ਹੈਰਾਨ ਸੀ ਪਰ ਇਹ ਮਾਮਲਾ ਉਦੋਂ ਹੋਰ ਵੀ ਹੈਰਾਨੀਜਨਕ ਜਾਪਿਆ ਜਦ ਉਕਤ ਲੈਬ ਮੁਤਾਬਕ ਕੋਰੋਨਾ ਪਾਜ਼ੀਟਿਵ ਪਾਏ ਗਏ ਪੰਜ ਡਾਕਟਰਾਂ ਦੀ ਰਿਪੋਰਟ ਅਗਲੇ ਦਿਨ ਨੈਗੇਟਿਵ ਆ ਗਈ।

ਸਿਵਲ ਸਰਜਨ ਨੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਡਾਕਟਰਾਂ ਮੁਤਾਬਿਕ ਉਹਨਾਂ ਨੂੰ ਇਸ ਰਿਪੋਰਟ ਉੱਪਰ ਸ਼ੱਕ ਹੋਇਆ ਤਾਂ ਉਨ੍ਹਾਂ ਅਗਲੇ ਹੀ ਦਿਨ ਦੁਬਾਰਾ ਜਾਂਚ ਕਰਵਾਈ ਜਿਸ ਵਿੱਚ ਉਹ ਕੋਰੋਨਾ ਨੈਗੇਟਿਵ ਪਾਏ ਗਏ। ਉਹਨਾਂ ਕਿਹਾ ਕਿ ਕੋਰੋਨਾ ਦੌਰ ‘ਚ ਅਜਿਹੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਅੱਗੇ ਤੋਂ ਧਿਆਨ ਰੱਖਣ ਦੀ ਲੋੜ ਹੈ ਤਾਂ ਜੋ ਰਿਪੋਰਟਾਂ ‘ਚ ਅਜਿਹੀ ਗੜਬੜੀ ਨਾ ਹੋ ਸਕੇ।

ਦੱਸ ਦਈਏ ਕਿ ਬੀਤੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਪਰ ਲੈਬ ਵਿੱਚ ਅਜਿਹੀ ਕੁਤਾਹੀ ਦੇ ਪਤਾ ਲੱਗਣ ‘ਤੇ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਇਨ੍ਹਾਂ ਵਧਦੇ ਮਾਮਲਿਆਂ ਵਿੱਚ ਅਸਲੀ ਕੋਰੋਨਾ ਪੀੜਤਾਂ ਦੇ ਨਾਲ-ਨਾਲ ਪਤਾ ਨਹੀਂ ਕਿੰਨੇ ਤੰਦਰੁਸਤ ਲੋਕਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਐਲਾਨ ਦਿੱਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top