News

ਸਰਕਾਰੀ ਨੌਕਰੀ ਲਈ ਪੱਕੇ ਹੋਣ ਲਈ ਪੂਰੀਆਂ ਕਰਨੀਆਂ ਹੋਣਗੀਆਂ ਇਹ ਸ਼ਰਤਾਂ: ਬਿਜਲੀ ਮੰਤਰੀ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ਵਿੱਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਉਜਵਲ ਭਾਰਤ, ਉਜਵਲ ਭਵਿੱਖ ਮੁਹਿੰਮ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋ ਪਹੁੰਚੇ। ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ 46 ਥਾਵਾਂ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਜੋ 25 ਤੋਂ 30 ਜੁਲਾਈ ਤੱਕ ਚੱਲਣਗੇ ਅਤੇ ਇਸ ਦੌਰਾਨ ਲੋਕ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ, ਬਿਜਲੀ ਇਸਤੇਮਾਲ ਤੇ ਬਚਾਉਣ ਆਦਿ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਤੇ 30 ਜੁਲਾਈ ਨੂੰ ਪੰਜ ਜ਼ਿਲ੍ਹਿਆਂ ਵਿੱਚ ਗ੍ਰੈਂਡ ਫਿਨਾਲੇ ਵੀ ਹੋਣਗੇ।

ਬਿਜਲੀ ਮੁਫ਼ਤ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਲੱਗ ਰਹੇ ਇਲਜ਼ਾਮਾਂ ਤੇ ਬਿਜਲੀ ਮੰਤਰੀ ਨੇ ਕਿਹਾ ਕਿ ਇਸ ਵਿੱਚ ਕਿਸੇ ਕਿਸਮ ਦੀ ਉਲਝਣ ਨਹੀਂ ਹੈ ਤੇ ਅਸੀਂ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇਵਾਂਗਾ ਤੇ ਵਿਰੋਧੀ ਜਿਹਨਾਂ ਨੇ ਆਪ ਕਦੇ ਕੁਝ ਨਹੀਂ ਕੀਤਾ, ਉਹਨਾਂ ਦੇ ਸਵਾਲਾਂ ਦਾ ਕੋਈ ਮਤਲਬ ਨਹੀਂ।

ਉਹਨਾਂ ਦੀ ਰਿਹਾਇਸ਼ ਬਾਹਰ ਚੱਲ ਰਹੇ ਧਰਨੇ ਬਾਬਤ ਧਰਨਾਕਾਰੀਆਂ ਦੀਆਂ ਮੰਗਾਂ ਬਾਰੇ ਬਿਜਲੀ ਮੰਤਰੀ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਲਈ ਵਚਨਬੱਧ ਹੈ ਪਰ ਇਸ ਲਈ ਯੋਗਤਾਵਾਂ ਪੂਰੀਆਂ ਕਰਨੀਆਂ ਹੋਣਗੀਆਂ ਕਿਉਂ ਕਿ ਉਹਨਾਂ ਨੇ ਪਹਿਲੀ ਕੈਬਨਿਟ ਵਿੱਚ ਹੀ 25000 ਨੌਕਰੀਆਂ ਦੀ ਵਿਵਸਥਾ ਬਾਰੇ ਕਦਮ ਚੁੱਕੇ ਸਨ।

Click to comment

Leave a Reply

Your email address will not be published.

Most Popular

To Top