ਸਰਕਾਰੀ ਦਫ਼ਤਰਾਂ ’ਚ 19 ਅਕਤੂਬਰ ਤੱਕ ਨਹੀਂ ਹੋਣਗੇ ਕੰਮ, ਕਰਮਚਾਰੀਆਂ ਨੇ ਹੜਤਾਲ ਦੀ ਵਧਾਈ ਤਰੀਕ

 ਸਰਕਾਰੀ ਦਫ਼ਤਰਾਂ ’ਚ 19 ਅਕਤੂਬਰ ਤੱਕ ਨਹੀਂ ਹੋਣਗੇ ਕੰਮ, ਕਰਮਚਾਰੀਆਂ ਨੇ ਹੜਤਾਲ ਦੀ ਵਧਾਈ ਤਰੀਕ

ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ 19 ਅਕਤੂਬਰ ਤੱਕ ਕੋਈ ਵੀ ਕੰਮ ਨਹੀਂ ਕੀਤੇ ਜਾਣਗੇ। ਇਸ ਦਾ ਕਾਰਨ ਪਹਿਲਾਂ ਹੀ 10 ਅਕਤੂਬਰ ਤੋਂ ਰੁਕੇ ਕੰਮ ਹੁਣ 19 ਅਕਤੂਬਰ ਤੱਕ ਨਹੀਂ ਹੋਣਗੇ। ਕਰਮਚਾਰੀਆਂ ਨੇ ਆਪਣੀ ਹੜਤਾਲ 19 ਅਕਤੂਬਰ ਤੱਕ ਵਧਾ ਦਿੱਤੀ ਹੈ।

6000 Square Feet Furnished Office Space at Rs 320000/per month | फर्निश्ड  ऑफिस स्पेस, सुसज्जित कार्यालय स्पेस | it office spaces rental service -  Mukesh Kumar Consultant, | ID: 17651733797

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਦਫ਼ਤਰੀ ਕਾਮਿਆਂ ਦੀ 10 ਅਕਤੂਬਰ ਤੋਂ ਸ਼ੁਰੂ ਹੋਈ ਕਲਮਛੋੜ ਅਤੇ ਕੰਪਿਊਪਰ ਬੰਦ ਹੜਤਾਲ ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋਂ 19 ਅਕਤੂਬਰ ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਪੀਐਸਐਮਐਸਯੂ ਦੇ ਮੁੱਖ ਬੁਲਾਰੇ ਦੇ ਦੱਸਣ ਮੁਤਾਬਕ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ ਤੇ ਚੇਅਰਮੈਨ ਮੇਘ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਲਾਜ਼ਮ ਵਰਗ ਹੁਣ ਸਰਕਾਰ ਖਿਲਾਫ਼ ਨਵੀਂ ਰਣਨੀਤੀ ਘੜਨ ਦੀ ਤਾਕ ਵਿੱਚ ਹਨ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਇਹ ਹੜਤਾਲ ਦੀਵਾਲੀ ਤੋਂ ਅੱਗੇ ਤੱਕ ਵੀ ਵਧਾਈ ਜਾ ਸਕਦੀ ਹੈ।

Leave a Reply

Your email address will not be published.