News

ਸਰਕਾਰਾਂ ਨੂੰ ਜਗਾਉਣ ਲਈ 6 ਦਸੰਬਰ ਨੂੰ ਪੰਥਕ ਹੋਕੇ ਦੇ ਰੂਪ ’ਚ ਹੋਵੇਗਾ ਵੱਡ ਸਮਾਗਮ

ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ 4 ਨਵੰਬਰ ਤੋਂ ਵਿਰਾਸਤੀ ਮਾਰਗ ਤੇ ਮੋਰਚਾ ਲਗਾਈ ਬੈਠੇ ਹਨ। ਉਹਨਾਂ ਵੱਲੋਂ ਐਲਾਨ ਕੀਤਾ ਹੈ ਕਿ 6 ਦਸੰਬਰ ਨੂੰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਪਾਵਨ ਸਰੂਪਾਂ ਦੀ ਹੋਈ ਬੇਅਦਬੀ, ਸਤਿਕਾਰ ਕਮੇਟੀਆਂ ਤੇ ਕੀਤੀ ਗੁੰਡਾਗਰਦੀ ਤੇ ਪੱਤਰਕਾਰਾਂ ਤੇ ਹਮਲਾਵਰ ਹੋ ਕੇ ਉਹਨਾਂ ਦੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਕਰਨਾ ਤੇ ਮੋਬਾਇਲ ਕੈਮਰੇ ਖੋਹਣ ਨੂੰ ਵੱਡੀ ਸਾਜਿਸ਼ ਕਰਾਰ ਦਿੰਦਿਆਂ ਵੱਡਾ ਸਮਾਗਮ ਕਰਨ ਦਾ ਐਲਾਨ ਕੀਤਾ ਹੈ।

ਭਾਈ ਵਡਾਲਾ ਨੇ ਕਿਹਾ ਕਿ ਇਸ ਦਿਨ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਗਾਉਣ ਲਈ ਹੋਕਾ ਦਿੱਤਾ ਜਾਵੇਗਾ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਤੇ ਪਰਚਾ ਦਰਜ ਕੀਤਾ ਜਾਵੇ ਕਿਉਂ ਕਿ ਸ਼੍ਰੋਮਣੀ ਕਮੇਟੀ ਖੁਦ ਆਪਣੀ ਰਿਪੋਰਟ ਵਿੱਚ ਇਹ ਮੰਨ ਰਹੀ ਹੈ ਕਿ ਸਰੂਪ ਵੀ ਵੱਧ ਘੱਟ ਨੇ, ਸਰੂਪ ਵੇਚਣ ਵਿੱਚ ਵੀ ਹੇਰਾ-ਫੇਰੀ ਹੋਈ ਹੈ ਤ ਜਿਹੜੇ ਅਗਨੀ ਕਾਂਡ ਵਿੱਚ ਪੰਜ ਸਰੂਪਾਂ ਦੀ ਗੱਲ ਕੀਤੀ ਗਈ ਸੀ ਉਹ ਵੀ ਝੂਠ ਹੈ ਬਲਕਿ ਸਰੂਪਾਂ ਦੀ ਗਿਣਤੀ ਵਧੇਰੇ ਸੀ।

ਉਹਨਾਂ ਕਿਹਾ ਕਿ ਖਡੂਰ ਸਾਹਿਬ ਜਿੱਥੇ ਕਿ ਸਰੂਪਾਂ ਦਾ ਸਸਕਾਰ ਕੀਤਾ ਜਾਂਦਾ ਹੈ ਉੱਥੋਂ ਦੇ ਰਿਕਾਰਡ ਰਜਿਸਟਰਾਂ ਵਿੱਚ ਸਰੂਪਾਂ ਦਾ ਦਰਜ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਸੱਚ ਲਕੋਇਆ ਜਾ ਰਿਹਾ ਹੈ ਉੱਥੇ ਵੱਡੇ ਪੱਧਰ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ।

ਇਹ ਕਮੇਟੀ ਵੱਲੋਂ ਬਹੁਤ ਵੱਡਾ ਗੁਨਾਹ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਬਖ਼ਸ਼ਣਯੋਗ ਨਹੀਂ ਹੈ। ਉਹਨਾਂ ਨੇ ਖ਼ਦਸ਼ਾ ਜਤਾਇਆ ਕਿ ਪੰਜਾਬ ਸਰਕਾਰ ਦੀ ਮਿਲੀ ਭੁਗਤ ਕਰਨਾ ਹੀ ਮੁਕੱਦਮਾ ਦਰਜ਼ ਨਹੀਂ ਹੋ ਰਿਹਾ।

ਉਹਨਾਂ ਕਿਹਾ ਕਿ 6 ਦਸੰਬਰ ਨੂੰ ਕੀਤੇ ਜਾ ਰਹੇ ਵੱਡੇ ਇਕੱਠ ਵਿੱਚ ਉਹ ਅਗਲੇਰੀ ਰਣਨੀਤੀ ਦਾ ਐਲਾਨ ਕਰਨਗੇ। ਇਸ ਮੌਕੇ ਢਾਡੀ ਸਾਧੂ ਸਿੰਘ ਧੰਮੂ, ਭਾਈ ਗੁਰਵਿੰਦਰ ਸਿੰਘ ਭਾਗੋਵਾਲ, ਭਾਈ ਇਕਬਾਲ ਸਿੰਘ ਮਨਾਵਾਂ, ਭਾਈ ਗੁਰਪ੍ਰੀਤ ਸਿੰਘ ਤੇ ਭਾਰੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Click to comment

Leave a Reply

Your email address will not be published.

Most Popular

To Top