News

ਸਮਾਜਿਕ ਥਾਵਾਂ-ਵਿਆਹਾਂ ’ਤੇ 500 ਲੋਕਾਂ ਦੇ ਇਕੱਠੇ ਹੋਣ ਦੀ ਮਿਲੀ ਇਜਾਜ਼ਤ

ਕੋਰੋਨਾ ਵਾਇਰਸ ਕਾਰਨ ਵਿਆਹਾਂ ਅਤੇ ਹੋਰ ਸਮਾਰੋਹ ਵਿੱਚ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਗਾਈ ਗਈ ਸੀ। ਵਿਆਹਾਂ, ਸਮਾਜਿਕ, ਵਿਦਿਅਕ, ਖੇਡ, ਮਨੋਰੰਜਨ, ਸੱਭਿਆਚਾਰਕ, ਧਾਰਮਿਕ, ਸਿਆਸੀ ਸਮਾਰੋਹਾਂ ਵਿੱਚ ਹੁਣ ਖੁੱਲ੍ਹੀਆਂ ਥਾਵਾਂ ਤੇ 500 ਲੋਕ ਹਿੱਸਾ ਲੈ ਸਕਣਗੇ।

Corona Test

ਜਦਕਿ ਹਾਲ ਹੀ ਵਿੱਚ ਸਮਰੱਥਾ ਤੋਂ ਅੱਧੇ ਲੋਕ ਬੈਠ ਸਕਣਗੇ। ਹਰਿਆਣਾ ਰਾਜ ਆਫ਼ਤ ਪ੍ਰਬੰਧ ਅਥਾਰਿਟੀ ਨੇ ਇਸ ਬਾਰੇ ਸੋਧਿਆ ਹੁਕਮ ਜਾਰੀ ਕੀਤਾ ਹੈ। ਕੋਰੋਨਾ ਵਿੱਚ ਹੁਣ ਤਕ ਹਾਲ ਵਿੱਚ 100 ਤੇ ਖੁੱਲ੍ਹੇ ਵਿੱਚ 200 ਲੋਕਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਇਜਾਜ਼ਤ ਸੀ।

ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੇ ਬਚਾਅ ਲਈ ਹਰਿਆਣਾ ਮਹਾਂਮਾਰੀ ਰੋਗ ਕੋਵਿਡ-19 ਨਿਯਮ 2020 ਤਿਆਰ ਕੀਤਾ ਹੈ। ਪਲਵਲ ਜ਼ਿਲ੍ਹੇ ਵਿੱਚ ਇਹ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਮੁਤਾਬਕ ਜ਼ਿਲ੍ਹੇ ਦੇ ਸਾਰੇ ਐਸਡੀਐਮ, ਤਹਿਸੀਲਦਾਰ, ਬੀਡੀਪੀਓ, ਈਓ, ਨਗਰ ਕੌਂਸਲ ਤੇ ਨਗਰ ਪਾਲਿਕਾ, ਡਿਊਟੀ ਮੈਜਿਸਟ੍ਰੇਟ, ਇੰਸੀਡੈਂਟ ਕਮਾਂਡਰ ਸਮਾਰੋਹਾਂ ਲਈ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜਾਂਚ ਤੇ ਕਾਰਵਾਈ ਕਰਨਗੇ।

SOP ਹਦਾਇਤ ਮੁਤਾਬਕ ਜੇ ਹਾਲ 400 ਵਿਅਕਤੀਆਂ ਦੀ ਸਮਰੱਥਾ ਵਾਲਾ ਹੈ, ਤਾਂ ਉੱਥੇ ਸਿਰਫ਼ 200 ਵਿਅਕਤੀਆਂ ਦੇ ਬੈਠਣ ਦੀ ਇਜਾਜ਼ਤ ਹੋਵੇਗੀ ਪਰ ਖੁੱਲ੍ਹੇ ਸਥਾਨਾਂ ਉੱਤੇ 500 ਵਿਅਕਤੀ ਸਮਾਰੋਹ ਵਿੱਚ ਭਾਗ ਲੈ ਸਕਣਗੇ। ਉਨ੍ਹਾਂ ਲਈ ਸੋਸ਼ਲ ਡਿਸਟੈਂਸਿੰਗ, ਫ਼ੇਸ ਮਾਸਕ, ਥਰਮਲ ਸਕੈਨਿੰਗ ਤੇ ਹੈਂਡਵਾਸ਼ ਲਾਜ਼ਮੀ ਹੋਣਗੇ।

ਦਫ਼ਤਰਾਂ ਤੇ ਕੰਮਕਾਜ ਵਾਲੀਆਂ ਥਾਵਾਂ ਤੇ ਜ਼ਰੂਰੀ ਹੈ ਕਿ ਸਾਰੇ ਕਰਮਚਾਰੀਆਂ ਦੇ ਮੋਬਾਇਲ ਫ਼ੋਨ ਵਿੱਚ ਅਰੋਗਯ ਸੇਤੂ ਐਪ ਹੋਵੇ। ਸਮਾਜਕ ਦੂਰੀ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਪ੍ਰਬੰਧ ਯਕੀਨੀ ਬਣਾਏ ਜਾਣਗੇ।

ਜੇ ਕਿਸੇ ਖੇਤਰ ਵਿੱਚ ਨਿਯਮਾਂ ਦੀ ਉਲੰਘਣਾ ਦੀ ਸੂਚਨਾ ਮਿਲੇਗੀ, ਤਾਂ ਪੁਲਿਸ ਕੰਟਰੋਲ ਰੂਮ ਤੁਰੰਤ ਅਗਲੇਰੀ ਕਾਰਵਾਈ ਕਰੇਗਾ। ਕਿਸੇ ਵੀ ਹਾਲਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਸੁਚਨਾ ਨਾ ਦੇਣ ਉੱਤੇ ਆਰਡਬਲਿਊਏ ਦੇ ਮੁਖੀ ਜਾਂ ਸਕੱਤਰ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top