ਸਬ ਇੰਸਪੈਕਟਰ ਦੀ ਗੱਡੀ ‘ਚ ਬੰਬ ਲਾਉਣ ਵਾਲੇ ਕੋਲੋਂ ਦੋ ਪਿਸਤੌਲ, ਆਈਈਡੀ ਦਾ ਬਚਿਆ ਮਟੀਰੀਅਲ ਬਰਾਮਦ

 ਸਬ ਇੰਸਪੈਕਟਰ ਦੀ ਗੱਡੀ ‘ਚ ਬੰਬ ਲਾਉਣ ਵਾਲੇ ਕੋਲੋਂ ਦੋ ਪਿਸਤੌਲ, ਆਈਈਡੀ ਦਾ ਬਚਿਆ ਮਟੀਰੀਅਲ ਬਰਾਮਦ

ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ਼ ਸਿੰਘ ਦੇ ਘਰ ਦੇ ਬਾਹਰ ਖੜੀ ਬੋਲੈਰੋ ਕਾਰ ਵਿੱਚ ਆਈਈਡੀ ਲਾਉਣ ਵਾਲੇ ਯੁਵਰਾਜ ਕੋਲੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਬਹੁਤ ਸਾਰੇ ਖੁਲਾਸੇ ਸਾਹਮਣੇ ਆਏ ਹਨ। ਯੁਵਰਾਜ, ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਕੁੱਲੂ ਤੋਂ ਗ੍ਰਿਫ਼ਤਾਰ ਕੀਤਾ ਸੀ, ਦੀ ਪੁੱਛਗਿੱਛ ਤੇ ਅੰਮ੍ਰਿਤਸਰ ਪੁਲਿਸ ਦੇ ਦੋ ਪਿਸਤੌਲ, ਪੰਜ ਕਾਰਤੂਸ, ਇੱਕ ਡੈਟੇਨੇਟਰ ਤੇ ਆਈਈਡੀ ਦਾ ਬਚਿਆ ਸਮਾਨ ਬਰਾਮਦ ਕੀਤਾ ਹੈ।

2 miscreant arrested from Delhi for Planting Bomb Under Punjab Police Sub-Inspector  Dilbag Singh's Car | Punjab Bomb Scare: अमृतसर में SI की गाड़ी में बम लगाने  वाले दो आरोपी दिल्ली से

ਯੁਵਰਾਜ ਨੇ ਦੱਸਿਆ ਕਿ ਆਈਈਡੀ ਲਵਾਉਣ ਤੋਂ ਬਾਅਦ ਉਹ ਰੋਪੜ ਜ਼ਿਲ੍ਹੇ ਦੇ ਅਸ਼ੋਕ ਕੁਮਾਰ ਤੇ ਗੁਰਬਚਨ ਸਿੰਘ ਦੇ ਘਰ ਪਨਾਹ ਲੈ ਕੇ ਰਿਹਾ ਸੀ ਤੇ ਅੰਮ੍ਰਿਤਸਰ ਪੁਲਿਸ ਦੀ ਸੂਚਨਾ ਤੇ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਥਾਣੇ ਵਿੱਚ ਦੋਵਾਂ ਖਿਲਾਫ਼ ਮਾਮਲਾ ਦਰਜ ਕਰਕੇ ਰੋਪੜ ਪੁਲਿਸ ਨੇ ਗੁਰਬਚਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੂਜੇ ਪਾਸੇ ਯੁਵਰਾਜ ਸਭਰਵਾਲ ਉਰਫ਼ ਯਸ਼, ਕੈਨੇਡਾ ਫਰਾਰ ਹੋਏ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਥੀ ਹੈ ਤੇ ਇਸ ਨੇ ਲੰਡੇ ਦੇ ਕਹਿਣ ਤੇ ਹੀ ਦਿਲਬਾਗ਼ ਸਿੰਘ ਦੇ ਘਰ ਦੇ ਬਾਹਰ ਦੀਪਕ ਦੇ ਨਾਲ ਮਿਲ ਕੇ 15/16 ਦੀ ਰਾਤ ਬੋਲੈਰੋ ਗੱਡੀ ਵਿੱਚ ਆਈਈਡੀ ਲਗਾਇਆ ਸੀ।

Leave a Reply

Your email address will not be published.