News

ਸਬਰੀਨਾ ਸਿੰਘ ਨੇ ਵਧਾਇਆ ਪੰਜਾਬ ਦਾ ਮਾਨ, ਯੂਐਸ ਫੌਜ ’ਚ 2nd Lieutenant ਵਜੋਂ ਤਾਇਨਾਤ

ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਵਿਦੇਸ਼ਾਂ ਵਿੱਚ ਖੂਬ ਨਾਮਨਾ ਖੱਟਿਆ ਹੈ। ਕੈਲੀਫੋਰਨੀਆ ਤੋਂ ਐਪਲ ਵੈਲੀ ਦੀ ਰਹਿਣ ਵਾਲੀ ਪੰਜਾਬ ਮੂਲ ਦੀ ਸਬਰੀਨਾ ਸਿੰਘ ਨੂੰ ਅਮਰੀਕੀ ਫੌਜ ਵਿੱਚ ਕੈਮੀਕਲ ਅਫ਼ਸਰ ਬਣਾਇਆ ਗਿਆ ਹੈ। ਸਬਰੀਨਾ ਸਿੰਘ ਦੇ ਪਿਤਾ ਕੇਵਲ ਸਿੰਘ ਅਤੇ ਮਾਂ ਲੌਰਡਜ਼ ਸਿੰਘ ਅਪਣੀ ਧੀ ਤੇ ਮਾਣ ਅਤੇ ਸਤਿਕਾਰ ਮਹਿਸੂਸ ਕਰ ਰਹੇ ਹਨ ਕਿਉਂ ਕਿ ਉਹਨਾਂ ਦੀ ਧੀ ਹੁਣ ਸੰਯੁਕਤ ਰਾਜ ਦੀ ਫ਼ੌਜ ਦਾ ਹਿੱਸਾ ਬਣ ਗਈ ਹੈ।

Punjab-origin Sabrina Singh posted as 2nd Lieutenant in US Army

ਦੱਸ ਦਈਏ ਕਿ ਸਬਰੀਨਾ ਦੇ ਪਿਤਾ ਕੇਵਲ ਸਿੰਘ ਗਿੱਲ ਪੰਜਾਬ ਦੇ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਵਿਦੇਸ਼ਾਂ ਵਿੱਚ ਪੰਜਾਬ ਭਾਈਚਾਰੇ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਚੰਗੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਜਿਸ ਦੀ ਇਕ ਉਦਾਹਰਨ ਸਬਰੀਨਾ ਸਿੰਘ ਅਤੇ ਹੋਰ ਕਈ ਦੂਜੇ ਬੱਚੇ ਹਨ ਜੋ ਵਿਦੇਸ਼ਾਂ ਵਿੱਚ ਅਪਣੇ ਮਾਪਿਆਂ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦਾ ਮਾਨ ਵਧਾ ਰਹੇ ਹਨ।

Click to comment

Leave a Reply

Your email address will not be published.

Most Popular

To Top