Business

ਸਬਜ਼ੀਆਂ ਨੇ ਵਿਖਾਇਆ ਅਪਣਾ ਰੰਗ, ਰਹੀ-ਸਹੀ ਕਸਰ ਕੱਢ ਰਿਹਾ ਹਰਾ ਧਨੀਆ

ਨਵੀਂ ਦਿੱਲੀ: ਆਮ ਲੋਕਾਂ ਦੀ ਥਾਲੀ ‘ਚ ਸਬਜ਼ੀਆਂ ਹੁਣ ਘੱਟ ਹੋਣ ਲੱਗੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਣ ਜ਼ਰੂਰੀ ਚੀਜ਼ਾਂ ‘ਚ ਸ਼ਾਮਲ ਸਬਜ਼ੀਆਂ ਦੀਆਂ ਕੀਮਤਾਂ ‘ਚ ਬੇਲਗਾਮ ਵਾਧਾ ਹੈ। ਆਲੂ-ਟਮਾਟਰ ਦੇ ਤੇਵਰ ਤਿੱਖੇ ਹੋ ਰਹੇ ਹਨ ਯਾਨੀ ਇਨ੍ਹਾਂ ਦੇ ਭਾਅ ਚੜ੍ਹ ਰਹੇ ਹਨ, ਉਥੇ ਹੀ ਪਿਆਜ਼ ਵੀ ਲੋਕਾਂ ਨੂੰ ਰੁਆਉਣ ਲਈ ਬੇਕਰਾਰ ਹੈ।

ਹੁਣ ਰਹੀ-ਸਹੀ ਕਸਰ ਹਰਾ ਧਨੀਆ ਕੱਢ ਰਿਹਾ ਹੈ। ਹਰੇ ਧਨੀਏ ਦੇ ਭਾਅ 400 ਰੁਪਏ ਤੋਂ ਪਾਰ ਪਹੁੰਚ ਗਏ ਹਨ। ਪਿਆਜ਼ ਦੀਆਂ ਕੀਮਤਾਂ ਵੀ ਅਸਮਾਨੀ ਚੜੀਆਂ ਹੋਈਆਂ ਹਨ। ਟਮਾਟਰ ਕਈ ਥਾਵਾਂ ਤੇ ਸੈਂਕੜਾ ਲਗਾ ਰਿਹਾ ਹੈ, ਆਲੂ ਅਰਧ ਸੈਂਕੜਾ ਪੂਰਾ ਕਰ ਚੁੱਕਾ ਹੈ ਅਤੇ ਪਿਆਜ਼ ਵੀ ਮਹਿੰਗਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਹਰੀਸ਼ ਰਾਵਤ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨਿਯੁਕਤ

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਵਿਭਾਗ ਦੀ ਵੈਬਸਾਈਟ ਮੁਤਾਬਕ 10 ਸਤੰਬਰ ਨੂੰ ਆਲੂ 20 ਤੋਂ 60, ਪਿਆਜ਼ 13 ਤੋਂ 60 ਅਤੇ ਟਮਾਟਰ 50 ਤੋਂ 100 ਰੁਪਏ ਵਿਕ ਰਿਹਾ ਸੀ। ਹਰੀਆਂ ਸਬਜ਼ੀਆਂ ਵੀ ਹੁਣ ਲਾਲ ਹੋ ਰਹੀਆਂ ਹਨ। ਪਿਛਲੇ ਇਕ ਹਫ਼ਤੇ ‘ਚ ਤੋਰੀ, ਭਿੰਡੀ, ਪਰਵਲ ਦੇ ਭਾਅ ‘ਚ 20 ਤੋਂ 40 ਫ਼ੀਸਦੀ ਤੱਕ ਵਾਧਾ ਹੋਇਆ ਹੈ। ਹਾਲੇ 3 ਮਹੀਨੇ ਹੋਰ ਮਹਿੰਗਾਈ ਦੀ ਮਾਰ ਪੈ ਸਕਦੀ ਹੈ।

ਇਹ ਵੀ ਪੜ੍ਹੋ: ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਮਾਸਕ ਪਾਉਣਾ ਲਾਜ਼ਮੀ: ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ

ਅਜਿਹਾ ਖਦਸ਼ਾ ਐੱਸ. ਬੀ. ਆਈ. ਇਕੋਰੈਪ ਦੀ ਤਾਜ਼ੀ ਰਿਪੋਰਟ ‘ਚ ਪ੍ਰਗਟਾਇਆ ਗਿਆ ਹੈ। ਰਿਪੋਰਟ ਮੁਤਾਬਕ ਪ੍ਰਚੂਨ ਮਹਿੰਗਾਈ ਦਰ ਹੁਣ ਦਸੰਬਰ ਤੋਂ ਬਾਅਦ ਹੀ 4 ਫ਼ੀਸਦੀ ਤੋਂ ਹੇਠਾਂ ਆਏਗੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ‘ਚ ਇਸ ਸਮੇਂ ਆਇਆ ਉਛਾਲ ਕੋਰੋਨਾ ਕਾਰਣ ਸਪਲਾਈ ਚੇਨ ਦਾ ਟੁੱਟਣਾ ਹੈ। ਨਾਲ ਹੀ ਸਰਕਾਰ ਵਲੋਂ ਕੀਤੀ ਗਈ ਭਾਰੀ ਖ਼ਰੀਦ ਨਾਲ ਵੀ ਕੀਮਤਾਂ ਵਧੀਆਂ ਹਨ।

Click to comment

Leave a Reply

Your email address will not be published. Required fields are marked *

Most Popular

To Top