ਸਬਜ਼ੀਆਂ ਦੇਖਦੇ ਹੀ ਮੂੰਹ ਬਣਾਉਣ ਵਾਲੇ ਸਬਜ਼ੀਆਂ ਦੇ ਫ਼ਾਇਦੇ ਜਾਣ ਹੋ ਜਾਣਗੇ ਹੈਰਾਨ

ਹਰੀਆਂ ਸਬਜ਼ੀਆਂ ਦੇਖਦੇ ਹੀ ਬੱਚਿਆਂ ਦਾ ਮੂੰਹ ਬਣ ਜਾਂਦਾ ਹੈ। ਸਬਜ਼ੀ ਨਾ ਖਾਣ ਲਈ ਉਹ ਕਈ ਤਰ੍ਹਾਂ ਬਹਾਨੇ ਘੜਦੇ ਹਨ। ਸਬਜ਼ੀਆਂ ਨਾ ਖਾਣ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਆਉਣ ਲੱਗਦੀਆਂ ਹਨ। ਪ੍ਰੋਟੀਨ, ਫਾਈਬਰਸ ਅਤੇ ਮਿਨਰਲਸ ਨਾਲ ਭਰਪੂਰ ਵੈਜੀਟੇਬਲ ਜਵਾਨ ਅਤੇ ਸਿਹਤਮੰਦ ਰੱਖਣ ਵਿੱਚ ਮਦਦਗਾਰ ਹਨ।

ਕਰੇਲਾ
ਕਰੇਲਾ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਰੇਲੇ ਦੀ ਵਰਤੋਂ ਕਰੋ। ਇਸ ਨਾਲ ਡਾਇਬਿਟੀਜ਼ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।

ਕੱਦੂ
ਕੱਦੂ ਦਾ ਨਾਂ ਸੁਣਦੇ ਹੀ ਲੋਕ ਇਸ ਤੋਂ ਦੂਰ ਭੱਜਦੇ ਹਨ ਪਰ ਇਸ ‘ਚ ਫਾਲਿਕ ਐਸਿਡ, ਵਿਟਾਮਿਨ ਸੀ, ਜਿੰਕ ਅਤੇ ਮੈਗਨੀਜ ਭਰਪੂਰ ਮਾਤਰਾ ‘ਚ ਸ਼ਾਮਲ ਹੁੰਦੇ ਹਨ। ਇਹ ਸਕਿਨ ਅਤੇ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।
![What is okra, and how do you cook it? [Answered!]](https://img2.10bestmedia.com/Images/Photos/382185/GettyImages-507115194_54_990x660.jpg)
ਭਿੰਡੀ
ਭਿੰਡੀ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਇਹ ਕੈਲੋਰੀ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜਾਂ ਲਈ ਵੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੀ ਹੈ।
ਬੈਂਗਣ
ਫਾਈਬਰ ਨਾਲ ਭਰਪੂਰ ਬੈਂਗਣ ਕੋਲੈਸਟਰੋਲ ਲੈਵਲ ਨੂੰ ਘਟਾਉਣ ਦਾ ਕੰਮ ਵੀ ਕਰਦਾ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਫ੍ਰੈਂਚ ਬੀਨਸ
ਫ੍ਰੈਂਚ ਬੀਨਸ ਮਤਲਬ ਫਲੀਆਂ ਵਿਟਾਮਿਨ ਏ,ਸੀ, ਬੀ, ਆਦਿ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦੀਆਂ ਹਨ। ਇਹ ਭਾਰ ਘਟਾਉਣ ਅਤੇ ਪੇਟ ਸੰਬੰਧੀ ਸਮੱਸਿਆਵਾਂ ਲਈ ਬੈਸਟ ਹੈ।
ਤੋਰੀ
ਹਰੀ ਸਬਜ਼ੀਆਂ ‘ਚ ਤੋਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਲੀਵਰ, ਸਿਹਤ, ਖੂਨ ਸਾਫ, ਪਾਚਨ ਕਿਰਿਆ ਬਿਹਤਰ ਅਤੇ ਕਿਡਨੀ ਦੇ ਰੋਗਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ।
ਫੁੱਲਗੋਭੀ
ਫੁੱਲਗੋਭੀ ’ਚ ਮੈਗਨੀਜ, ਫਾਸਫੋਰਸ, ਵਿਟਾਮਿਨ-ਬੀ ਕੰਪੋਨੈਂਟਸ ਵਰਗੇ ਭਰਪੂਰ ਤੱਤ ਪਾਏ ਜਾਂਦੇ ਹਨ। ਫੁੱਲਗੋਭੀ ‘ਚ ਕੈਲੋਰੀ, ਪ੍ਰੋਟੀਨ ਅਤੇ ਵਿਟਾਮਿਨ ਸੀ ਦੀ ਵੀ ਬਹੁਤ ਚੰਗੀ ਮਾਤਰਾ ਹੁੰਦੀ ਹੈ। ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।
