Uncategorized

ਸਬਜ਼ੀਆਂ ਦੀਆਂ ਕੀਮਤਾਂ ਵਿਚ ਲੱਗੀ ਅੱਗ, ਟਮਾਟਰ 80 ਤੇ 400 ਕਿੱਲੋ ਵਿਕ ਰਹੀ ਹੈ ਇਹ ਸਬਜ਼ੀ

ਨਵੀਂ ਦਿੱਲੀ: ਲਾਕਡਾਊਨ ਤੋਂ ਬਾਅਦ ਅਨਲਾਕ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। COVID-19 ਦਾ ਅਸਰ ਸਭ ਤੋਂ ਜ਼ਿਆਦਾ ਸਬਜ਼ੀਆਂ ਤੇ ਹੀ ਪੈਂਦਾ ਦਿਖ ਰਿਹਾ ਹੈ। ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨਾਲ ਘਰ ਦਾ ਬ ਜਟ ਵਿਗੜ ਗਿਆ ਹੈ।

ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਜਿਹੜੀਆਂ ਸਬਜ਼ੀਆਂ 20 ਤੋਂ 30 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਦੀਆਂ ਸਨ ਉਹੀ ਸਬਜ਼ੀਆਂ ਦੀ ਕੀਮਤ ਹੁਣ 100 ਤੋਂ ਪਾਰ ਹੋ ਗਈ ਹੈ। ਬ੍ਰੋਕਲੀ ਵਰਗੀਆਂ ਸਬਜ਼ੀਆਂ ਤਾਂ 400 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਕੀਮਤਾਂ ਤੇ ਵਿਕ ਰਹੀਆਂ ਹਨ। ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨਾਲ ਸਾਰੇ ਵਰਗਾਂ ਦੇ ਲੋਕ ਪਰੇਸ਼ਾਨ ਹਨ।

ਦਿੱਲੀਆਂ ਦੀਆਂ ਮੰਡੀਆਂ ਵਿਚ ਟਮਾਟਰ 60 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆਲੂ 40 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੇ ਹਨ। ਗਾਜੀਪੁਰ ਮੰਡੀ ਵਿਚ ਧਨੀਆ 200 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਲਸਣ 150 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਚੁੱਕੀ ਹੈ। ਉੱਥੇ ਹੀ ਮਿਰਚ 100 ਤੋਂ 150 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ। ਬੈਂਗਣ, ਭਿੰਡੀ ਅਤੇ ਪਿਆਜ਼ ਦੀਆਂ ਕੀਮਤਾਂ ਵੀ ਕਾਫ਼ੀ ਵਧ ਗਈਆਂ ਹਨ।

ਲਾਕਡਾਊਨ ਖੁੱਲ੍ਹਣ ਤੋਂ ਬਾਅਦ ਤੋਂ ਹੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਆ ਰਹੀ ਹੈ। ਹਰ ਹਫ਼ਤੇ ਸਬਜ਼ੀਆਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਦੇ ਘਰ ਦਾ ਬਜਟ ਵਿਗੜ ਰਿਹਾ ਹੈ। ਮਾਰਚ ਤੋਂ ਲੈ ਕੇ ਜੁਲਾਈ ਦੀ ਸ਼ੁਰੂਆਤ ਤਕ ਸਬਜ਼ੀਆਂ ਦੀਆਂ ਕੀਮਤਾਂ ਆਮ ਸਨ ਪਰ ਜੁਲਾਈ ਦੇ ਦੂਜੇ ਹਫ਼ਤੇ ਤੋਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ ਜੋ ਕਿ ਹੁਣ ਤਕ ਜਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top