ਸਫ਼ੇਦ ਵਾਲਾਂ ਤੋਂ ਛੁਟਾਕਾਰਾ ਪਾਉਣ ਲਈ ਅਪਣਾਓ ਘਰੇਲੂ ਉਪਾਅ, ਜਲਦ ਹੋਵੇਗਾ ਫ਼ਾਇਦਾ

ਅੱਜ ਕੱਲ੍ਹ ਚਿੱਟੇ ਵਾਲਾਂ ਦੀ ਸਮੱਸਿਆ ਨੌਜਵਾਨਾਂ ਵਿੱਚ ਆਮ ਦੇਖਣ ਨੂੰ ਮਿਲਦੀ ਹੈ। ਵਧਦੇ ਪ੍ਰਦੂਸ਼ਣ, ਧੂੜ-ਮਿੱਟੀ, ਧੂੰਏਂ ਲਗਾਤਾਰ ਵਧਦੀਆਂ ਬਿਮਾਰੀਆਂ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਮੇਂ ਤੋਂ ਪਹਿਲਾਂ ਹੀ ਚਮੜੀ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਅੱਜ ਕੱਲ੍ਹ ਤਾਂ ਛੋਟੇ ਬੱਚੇ ਵੀ ਸਫ਼ੈਦ ਵਾਲਾਂ ਦੀ ਸਮੱਸਿਆ ਨਾਲ ਜੂਝਦੇ ਹਨ।

ਵਾਲ ਕਾਲੇ ਕਰਨ ਦੇ ਕੁਝ ਦੇਸੀ ਉਪਾਅ
ਸਫੇਦ ਵਾਲਾਂ ਨੂੰ ਕਾਲਾ ਕਰਨ ਲਈ ਆਂਵਲਾ ਅਤੇ ਰੀਠਾ ਨੂੰ ਰਾਮਬਾਣ ਮੰਨਿਆ ਗਿਆ ਹੈ। ਆਂਵਲੇ ਅਤੇ ਰੀਠੇ ਦੇ ਪਾਊਡਰ ਨੂੰ ਲੋਹੇ ਦੀ ਕੜਾਹੀ ਜਾਂ ਕਿਸੇ ਭਾਂਡੇ ਵਿਚ ਰਾਤ ਭਰ ਭਿਓਂ ਕੇ ਰੱਖੋ, ਫਿਰ ਸਵੇਰੇ ਇਸ ਨੂੰ ਵਾਲਾਂ ਵਿਚ ਚੰਗੀ ਤਰ੍ਹਾਂ ਲਗਾਓ। ਖਾਸ ਕਰਕੇ ਸਫੇਦ ਵਾਲਾਂ ‘ਤੇ। ਫਿਰ ਸੁੱਕਣ ਤੋਂ ਬਾਅਦ ਧੋ ਲਓ। ਇਸ ਨੂੰ ਹਫਤੇ ‘ਚ 2-3 ਵਾਰ ਕਰਨ ਨਾਲ ਜਲਦੀ ਫਾਇਦਾ ਮਿਲੇਗਾ

ਸਫੇਦ ਵਾਲਾਂ ਨੂੰ ਕਾਲਾ ਕਰਨ ਲਈ ਮੇਥੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਮੇਥੀ ਨੂੰ ਰਾਤ ਭਰ ਪਾਣੀ ‘ਚ ਭਿਓਂ ਦਿਓ, ਫਿਰ ਅਗਲੇ ਦਿਨ ਇਸ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ ਅਤੇ ਸੁੱਕਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਵਾਲ ਸ਼ੈਂਪੂ ਨਾਲ ਧੋ ਲਓ।

ਐਲੋਵੇਰਾ ਵਾਲਾਂ ਨੂੰ ਚਮਕ ਪ੍ਰਦਾਨ ਕਰ ਸਕਦਾ ਹੈ। ਜਦੋਂ ਵੀ ਤੁਸੀਂ ਵਾਲਾਂ ‘ਚ ਤੇਲ ਲਗਾਉਂਦੇ ਹੋ ਤਾਂ ਐਲੋਵੇਰਾ ਜੈੱਲ ਨਾਲ ਕੁਝ ਦੇਰ ਲਈ ਸਕੈਲਪ ਦੀ ਮਾਲਿਸ਼ ਕਰੋ। ਜਦੋਂ ਇਹ ਸੁੱਕ ਜਾਵੇ, ਇਸ ਨੂੰ ਸ਼ੈਂਪੂ ਨਾਲ ਧੋਵੋ ਅਤੇ ਕੰਡੀਸ਼ਨਰ ਨਾ ਲਗਾਓ। ਹਫ਼ਤੇ ਵਿੱਚ 2-3 ਵਾਰ ਐਲੋਵੇਰਾ ਜੈੱਲ ਦੀ ਵਰਤੋਂ ਕਰੋ। ਐਲੋਵੇਰਾ ਵਾਲਾਂ ਨੂੰ ਕਾਲੇ ਬਣਾਉਣ ਦੇ ਨਾਲ-ਨਾਲ ਵਾਲਾਂ ਨੂੰ ਮਜ਼ਬੂਤ ਤੇ ਚਮਕਦਾਰ ਬਣਾਉਂਦਾ ਹੈ।
ਮੇਥੀ ਨੂੰ ਨਾਰੀਅਲ ਅਤੇ ਕੈਸਟਰ ਆਇਲ ਵਿਚ ਮਿਲਾ ਕੇ ਪਕਾਓ। ਫਿਰ ਇਸ ਨੂੰ ਸਿਰ ‘ਤੇ ਮਾਲਿਸ਼ ਕਰੋ। ਇਸ ਤਰ੍ਹਾਂ ਲਗਾਤਾਰ ਕਰਦੇ ਰਹੋ, ਤੁਹਾਨੂੰ ਜਲਦੀ ਹੀ ਸਫ਼ੇਦ ਵਾਲਾਂ ਤੋਂ ਛੁਟਕਾਰਾ ਮਿਲ ਜਾਵੇਗਾ। ਸਫ਼ੇਦ ਵਾਲਾਂ ਨੂੰ ਕਾਲੇ ਕਰਨ ਵਿਚ ਪਿਆਜ਼ ਬਹੁਤ ਕਾਰਗਰ ਸਾਬਤ ਹੁੰਦਾ ਹੈ। ਪਿਆਜ਼ ਦਾ ਰਸ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ, ਫਿਰ ਸੁੱਕਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਹਫ਼ਤੇ ਵਿੱਚ 2 ਤੋਂ 3 ਵਾਰ ਪਿਆਜ਼ ਦੇ ਰਸ ਦੀ ਵਰਤੋਂ ਕਰੋ।
ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।
