ਸਪੀਕਰ ਸੰਧਵਾਂ ਨੇ ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਨਾਲ ਕੀਤੀ ਮੁਲਾਕਾਤ, ਚੁੱਕੇ ਪੰਜਾਬੀ ਭਾਈਚਾਰੇ ਦੇ ਮੁੱਦੇ

 ਸਪੀਕਰ ਸੰਧਵਾਂ ਨੇ ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਨਾਲ ਕੀਤੀ ਮੁਲਾਕਾਤ, ਚੁੱਕੇ ਪੰਜਾਬੀ ਭਾਈਚਾਰੇ ਦੇ ਮੁੱਦੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਮੁਤਾਬਕ ਇਹ ਇੱਕ ਸਿਸ਼ਟਾਚਾਰ ਮੀਟਿੰਗ ਸੀ ਜਿਸ ਵਿੱਚ ਸੰਧਵਾਂ ਨੇ ਬਿਹਾਰ ਵਿੱਚ ਵੱਸਦੇ ਪੰਜਾਬੀਆਂ ਦੇ ਵਿਭਿੰਨ ਮੁੱਦਿਆਂ ਬਾਰੇ ਨਿਤੀਸ਼ ਕੁਮਾਰ ਨਾਲ ਚਰਚਾ ਕੀਤੀ।

Image

ਇਸ ਦੌਰਾਨ ਦੋਵਾਂ ਆਗੂਆਂ ਨੇ ਖੇਤੀ, ਡੇਅਰੀ, ਫਰਮਿੰਗ, ਸੱਭਿਆਚਾਰ, ਖੇਡਾਂ, ਵਿਗਿਆਨ, ਤਕਨੋਲੋਜੀ ਆਦਿ ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਖੇਤੀ, ਡੇਅਰੀ ਫਰਮਿੰਗ, ਸੱਭਿਆਚਾਰ, ਖੇਡਾਂ, ਵਿਗਿਆਨ, ਤਕਨੋਲੋਜੀ ਆਦਿ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਸੰਧਵਾਂ ਨੇ ਦੱਸਿਆ ਕਿ ਉਹਨਾਂ ਦੀ ਨਿਤੀਸ਼ ਕੁਮਾਰ ਨਾਲ ਚਰਚਾ ਬਹੁਤ ਵਧੀਆ ਰਹੀ ਤੇ ਉਹਨਾਂ ਨੂੰ ਬਿਹਾਰ ਵਿੱਚ ਵਸਦੇ ਪੰਜਾਬੀਆਂ ਬਾਰੇ ਕਈ ਕੁਝ ਜਾਣਨ ਦਾ ਮੌਕਾ ਮਿਲਿਆ।

Image

ਇਸ ਤੋਂ ਪਹਿਲਾਂ ਪਟਨਾ ਵਿਖੇ ਪਹੁੰਚ ਕੇ ਸੰਧਵਾਂ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਨੇ ਚੰਗੇ ਜੀਵਨ ਦੇ ਨਿਰਮਾਣ ਵਾਸਤੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ਤੇ ਚੱਲਣਾ ਦਾ ਸੱਦਾ ਦਿੱਤਾ।

ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਤਖ਼ਤ ਪਟਨਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਿੱਖ ਸੰਗਤ ਦੇ ਰਹਿਣ ਲਈ ਇੰਤਜਾਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਦਾ ਵੀ ਇਸ ਧਰਤੀ ਨਾਲ ਇਤਿਹਾਸ ਜੁੜਿਆ ਹੋਇਆ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਲੋਕ ਪਟਨਾ ਸਾਹਿਬ ਵਿੱਚ ਆਉਣ ਵਾਲੀ ਸੰਗਤ ਦਾ ਸਵਾਗਤ ਕਰਦੇ ਹਨ।

 

Leave a Reply

Your email address will not be published. Required fields are marked *