ਸਦਨ ਦੀ ਕਾਰਵਾਈ ਵਿੱਚ ਕਾਂਗਰਸੀ ਵਿਧਾਇਕਾਂ ਨੇ ਕੀਤਾ ‘ਆਪ’ ਦੇ ਵਿਸ਼ਵਾਸ ਮਤ ਦਾ ਕੀਤਾ ਵਿਰੋਧ

 ਸਦਨ ਦੀ ਕਾਰਵਾਈ ਵਿੱਚ ਕਾਂਗਰਸੀ ਵਿਧਾਇਕਾਂ ਨੇ ਕੀਤਾ ‘ਆਪ’ ਦੇ ਵਿਸ਼ਵਾਸ ਮਤ ਦਾ ਕੀਤਾ ਵਿਰੋਧ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਚੌਥੇ ਦਿਨ ਦੀ ਕਾਰਵਾਈ ਚੱਲੀ ਸੀ। ਸ਼ੁਰੂਆਤ ਵਿੱਚ ਹੀ ਕਾਂਗਰਸ ਦੇ ਵਿਧਾਇਕਾਂ ਨੇ ਆਪ ਦੇ ਵਿਸ਼ਵਾਸ ਮਤ ਦਾ ਵਿਰੋਧ ਕੀਤਾ ਪਰ ਕੁਝ ਦੇਰ ਬਾਅਦ ਹੰਗਾਮਾ ਸ਼ਾਂਤ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਇਆ ਗਿਆ। ਵਿਰੋਧੀਆਂ ਦੇ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਦੇ ਉੱਠਣ ਤੇ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਮਤਾ ਲਿਆਂਦਾ ਗਿਆ ਤੇ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਪ੍ਰਸ਼ਨ ਕਾਲ ਆਉਂਦਾ ਹੈ ਤੇ ਫਿਰ ਜ਼ੀਰੋ ਆਵਰ ਆਉਂਦਾ ਹੈ। ਇਸ ਸਬੰਧੀ ਉਹਨਾਂ ਵਿਧਾਨ ਸਭਾ ਦੇ ਸਪੀਕਰ ਨੂੰ ਸਦਨ ਦੀ ਕਾਰਵਾਈ ਸਹੀ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਪੰਜਾਬ ਦੇ ਅਸਲ ਮੁੱਦਿਆਂ ਤੇ ਸਦਨ ਵਿੱਚ ਚਰਚਾ ਹੋਣੀ ਚਾਹੀਦੀ ਹੈ। ਵਿਧਾਨ ਸਭਾ ਦੇ ਸਪੀਕਰ ਨੇ ਵਿਸ਼ਵਾਸ ਮਤ ਤੇ ਬਹਿਸ ਕਰਨ ਵਾਲਿਆਂ ਦੀ ਸੂਚੀ ਮੰਗੀ ਹੈ ਪਰ ਵਿਸ਼ਵਾਸ ਮਤ ਤੋਂ ਪਹਿਲਾਂ ਹੀ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ।

Leave a Reply

Your email address will not be published.