News

ਸਟੇਸ਼ਨ ‘ਤੇ ਰੁਕਦੇ ਹੀ ਸਹਾਰਨਪੁਰ-ਦਿੱਲੀ ਯਾਤਰੀ ਟਰੇਨ ਨੂੰ ਲੱਗੀ ਅੱਗ

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਹੈ। ਸਹਾਰਨਪੁਰ-ਦਿੱਲੀ ਟਰੇਨ ਦੌਰਾਲਾ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਟਰੇਨ ਦੇ 3 ਡੱਬਿਆਂ ਵਿਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਪੂਰੇ ਸਟੇਸ਼ਨ ਤੇ ਧੂੰਆਂ ਹੀ ਧੂੰਆਂ ਹੋ ਗਿਆ। ਅੱਗ ਦੀਆਂ ਲਪਟਾਂ ਲਗਾਤਾਰ ਉਠ ਰਹੀਆਂ ਸਨ। ਟਰੇਨ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।

ਟਰੇਨ ਦੇ ਡੱਬਿਆਂ ਵਿਚੋਂ ਉਤਰਨ ਦੀ ਕਾਹਲੀ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ। ਖੁਸ਼ਕਿਸਮਤੀ ਨਾਲ ਕੋਈ ਵੀ ਯਾਤਰੀ ਅੱਗ ਦੀ ਲਪੇਟ ਵਿੱਚ ਨਹੀਂ ਆਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੇਨ ਯਾਤਰੀਆਂ ਨਾਲ ਭਰੀ ਹੋਈ ਸੀ। ਜਿਵੇਂ ਹੀ ਟਰੇਨ ਦੌਰਾਲਾ ਸਟੇਸ਼ਨ ‘ਤੇ ਰੁਕੀ ਤਾਂ ਤਿੰਨ ਡੱਬਿਆਂ ‘ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।

ਕਾਹਲੀ ਵਿੱਚ ਸਵਾਰੀਆਂ ਨੇ ਟਰੇਨ ਤੋਂ ਹੇਠਾਂ ਉਤਰਨਾ ਸ਼ੁਰੂ ਕਰ ਦਿੱਤਾ। ਇਸ ਹਫੜਾ-ਦਫੜੀ ਦਰਮਿਆਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ, ਜਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ। ਜ਼ਖਮੀ ਯਾਤਰੀਆਂ ਨੂੰ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਇਸ ਦੌਰਾਨ ਭਗਦੜ ਦੀ ਸਥਿਤੀ ਪੈਦਾ ਹੋ ਗਈ।

Click to comment

Leave a Reply

Your email address will not be published.

Most Popular

To Top