News

ਸਕੂਲ ਫ਼ੀਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਤਾ ਇਹ ਹੁਕਮ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਰਾਤ ਨੂੰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲਾਕਡਾਊਨ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਦਾ ਹੈ। ਉੱਥੇ ਹੀ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਰਾਜਸਥਾਨ ਦੇ ਸਕੂਲਾਂ ਨੂੰ ਦਿੱਤੇ ਆਖਰੀ ਹੁਕਮ ਹੀ ਪੰਜਾਬ ਅਤੇ ਹਰਿਆਣਾ ਵਿੱਚ ਵੀ ਲਾਗੂ ਹੋਣਗੇ।

PSEB Punjab Board Class 12th results 2020 declared at pseb.ac.in, punjab.indiaresults.com;  over all pass percentage 90.98% | Punjab News | Zee News

ਇਸ ਤਹਿਤ ਕਿਸੇ ਵਿਦਿਆਰਥੀ ਨੂੰ ਫ਼ੀਸ ਨਹੀਂ ਭਰਨੀ ਪਵੇਗੀ ਅਤੇ ਉਸ ਦਾ ਨਤੀਜਾ ਵੀ ਰੋਕਿਆ ਨਹੀਂ ਜਾਵੇਗਾ ਅਤੇ ਨਾ ਹੀ ਆਨਲਾਈਨ ਜਾਂ ਆਫਲਾਈਨ ਜਮਾਤ ਤੋਂ ਬਾਹਰ ਕੀਤਾ ਜਾਵੇਗਾ। ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਾਲੇ ਵਿਦਿਆਰਥੀਆਂ ਦਾ ਦਾਖਲਾ ਜਾਂ ਰੋਲ ਨੰਬਰ ਵੀ ਨਹੀਂ ਰੋਕਿਆ ਜਾਵੇਗਾ।

ਪੰਜਾਬ ਦੇ ਪ੍ਰਾਈਵੇਟ ਸਕੂਲ ਚਾਲਕ ਫੀਸਾਂ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਵਿਰੁੱਧ ਸੁਪਰੀਮ ਕੋਰਟ ਗਏ ਸਨ, ਜਿਸ ਵਿੱਚ ਬੈਲੇਂਸਸ਼ੀਟ ਮੰਗਣ ਅਤੇ ਸਿਰਫ ਟਿਊਸ਼ਨ ਫ਼ੀਸ ਲੈਣ ਨੂੰ ਚੁਣੌਤੀ ਦਿੱਤੀ ਗਈ ਸੀ। ਜੇ ਕੋਈ ਮਾਪੇ ਫ਼ੀਸ ਨਹੀਂ ਭਰ ਸਕਦੇ ਤਾਂ ਉਹ ਇਕੱਲੇ ਹੀ ਪ੍ਰਬੰਧਨ ਨੂੰ ਅਰਜ਼ੀ ਦੇ ਸਕਦੇ ਹਨ ਇਸ ’ਤੇ ਪੂਰੀ ਕਾਰਵਾਈ ਵੀ ਕੀਤੀ ਜਾਵੇਗੀ।

ਮਾਪੇ ਚਾਹੁਣ ਤਾਂ ਸਾਲ 2019-20 ਅਤੇ 2020-21 ਦੀ ਫ਼ੀਸ 6 ਬਰਾਬਰ ਕਿਸ਼ਤਾਂ ਵਿੱਚ ਦੇ ਸਕਦੇ ਹਨ ਜੋ ਕਿ ਮਾਰਚ, 2021 ਤੋਂ ਅਗਸਤ, 2021 ਦਾ ਸਮਾਂ ਮੰਨਿਆ ਜਾਵੇਗਾ। ਇਹੀ ਹੁਕਮ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਲਾਗੂ ਹੋਣਗੇ ਜਾਂ ਨਹੀਂ ਇਹ ਅਜੇ ਸਪੱਸ਼ਟ ਨਹੀਂ ਹੋਇਆ।   

Click to comment

Leave a Reply

Your email address will not be published. Required fields are marked *

Most Popular

To Top