ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਗਵਰਨਰ ਦਾ ਜਾਰੀ ਨੋਟੀਫਿਕੇਸ਼ਨ ਕੀਤਾ ਰੱਦ, ਕਿਹਾ, ਜੋ ਖਦਸ਼ਾ ਸੀ ਸਾਨੂੰ, ਉਹੀ ਹੋਇਆ

 ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਗਵਰਨਰ ਦਾ ਜਾਰੀ ਨੋਟੀਫਿਕੇਸ਼ਨ ਕੀਤਾ ਰੱਦ, ਕਿਹਾ, ਜੋ ਖਦਸ਼ਾ ਸੀ ਸਾਨੂੰ, ਉਹੀ ਹੋਇਆ

ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਦੂਜਾ ਜੱਥਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਰਵਾਨਾ ਹੋਇਆ ਹੈ। ਦੇਰ ਰਾਤ ਪਾਕਿਸਤਾਨ ਅੰਬੈਸੀ ਵੱਲੋਂ 40 ਸ਼ਰਧਾਲੂ, ਜਿਹਨਾਂ ਦੇ ਵੀਜ਼ੇ ਪਹਿਲਾਂ ਜਾਰੀ ਨਹੀਂ ਹੋਏ ਸਨ, ਵਿੱਚੋਂ 14 ਸ਼ਰਧਾਲੂਆਂ ਦੇ ਵੀਜ਼ੇ ਜਾਰੀ ਕਰ ਦਿੱਤੇ ਗਏ ਹਨ ਤੇ ਇਹ ਸ਼ਰਧਾਲੂ ਅੱਜ ਰਵਾਨਾ ਹੋਏ।

Image

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 14 ਵੀਜ਼ੇ ਜਾਰੀ ਹੋਣ ਤੇ ਧੰਨਵਾਦ ਕੀਤਾ। ਇਸ ਮੌਕੇ ਧਾਮੀ ਨੇ 24 ਅਕਤੂਬਰ ਨੂੰ ਹਰਿਆਣਾ ਦੇ ਗਵਰਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਜੋ ਖਦਸ਼ਾ ਸੀ ਸਾਨੂੰ, ਉਹੀ ਹੋਇਆ ਤੇ ਹੁਣ ਕਮੇਟੀ ਸਰਕਾਰ ਚੁਣੇਗੀ ਤੇ ਸਰਕਾਰ ਦੇ ਚੁਣੇ ਕਮੇਟੀ ਮੈਂਬਰ ਸਰਕਾਰੀ ਬੋਲੀ ਹੀ ਬੋਲਣਗੇ।

ਧਾਮੀ ਨੇ ਕਿਹਾ ਕਿ ਹੁਣ ਹਰਿਆਣਾ ਸਰਕਾਰ ਹਰਿਆਣਾ ਦੀ ਕਮੇਟੀ ਨੂੰ ਚਲਾਏਗੀ ਤੇ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ‘ਚ ਧਾਮੀ ਨੇ ਕਿਹਾ ਦਾਦੂਵਾਲ ਤੇ ਹੋਰ ਜੋ ਅਕਾਲ ਤਖਤ ਦੇ ਜਥੇਦਾਰ ਤੇ ਸਵਾਲ ਚੁੱਕਦੇ ਹਨ, ਉਹੀ ਅਕਾਲ ਤਖਤ ਦੇ ਜਥੇਦਾਰ ਨੂੰ ਮਾਨਤਾ ਦੇ ਚੁੱਕੇ ਹਨ।

Leave a Reply

Your email address will not be published.