ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਮਾਨ ’ਤੇ ਬੋਲਿਆ ਹਮਲਾ, ਦੱਸਿਆ ‘ਸ਼ਰਾਬ ਵਿੱਚ ਟੁੰਨ’

 ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਮਾਨ ’ਤੇ ਬੋਲਿਆ ਹਮਲਾ, ਦੱਸਿਆ ‘ਸ਼ਰਾਬ ਵਿੱਚ ਟੁੰਨ’

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਵਾਰ ਕੀਤਾ ਹੈ। ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਸ਼ਰਾਬ ਵਿੱਚ ਟੁੰਨ ਦੱਸਦਿਆਂ ਤਿੱਖਾ ਸਵਾਲ ਕੀਤਾ ਹੈ। ਅਕਾਲੀ ਦਲ ਦੇ ਫੇਸਬੁੱਕ ਤੇ ਇੱਕ ਵੀਡੀਓ ਸ਼ੇਅਰ ਕਰਕੇ ਲਿਖਿਆ ਗਿਆ ਹੈ ਕਿ ਸ਼ਰਾਬ ਵਿੱਚ ਟੁੰਨ ਹੋ ਕੇ ਆਪਣੇ ਵਿਰੋਧੀਆਂ ਨੂ ਗੱਲੀਂ ਬਾਤੀ ਝੂਠਾ ਸਾਬਤ ਕਰਨ ਵਾਲੇ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਯਾਦਗਾਰੀ ਸਮਾਰਕ ਵਿੱਚ ਖੜ੍ਹਾ ਹੋ ਕੇ ਉਹ ਖੁਦ ਦੀ ਵਡਿਆਈ ਕਰਕੇ ਦੂਜਿਆਂ ਦੀ ਭੰਡੀ ਕਰ ਰਿਹਾ ਉਹ ਯਾਦਗਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਹੀ ਬਣਵਾਈ ਗਈ ਸੀ।

<iframe src=”https://www.facebook.com/plugins/video.php?height=314&href=https%3A%2F%2Fwww.facebook.com%2FShiromaniAkaliDal%2Fvideos%2F1040940947302445%2F&show_text=false&width=560&t=0″ width=”560″ height=”314″ style=”border:none;overflow:hidden” scrolling=”no” frameborder=”0″ allowfullscreen=”true” allow=”autoplay; clipboard-write; encrypted-media; picture-in-picture; web-share” allowFullScreen=”true”></iframe>

 

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਪਿੰਡ ਸਰਾਭਾ ਵਿਖੇ ਵਿਰੋਧੀਆਂ ਉੱਪਰ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਕਿ ਸੀ ਕਿ ਅਸੀਂ ਪਹਿਲਾਂ ਨੀਂਹ ਪੱਥਰ ਨਹੀਂ ਸਗੋਂ ਕੰਮ ਕਰਕੇ ਹੀ ਨੀਂਹ ਪੱਥਰ ਰੱਖਦੇ ਹਾਂ। ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਾਭਾ ਪਿੰਡ ਪਹੁੰਚੇ ਸਨ।

ਇਸ ਮੌਕੇ ਉਹਨਾਂ ਨੇ ਲੁਧਿਆਣਾ ਵਾਸੀਆਂ ਨੂੰ ਹਲਵਾਰਾ ਏਅਰਪੋਰਟ ਦੀ ਸੌਗਾਤ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਨੂੰ ਜਲਦ ਸਿਵਲ ਏਅਰਪੋਰਟ ਵਜੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਕਾਰਜ ਲਈ 161 ਏਕੜ ਜ਼ਮੀਨ ਐਕੁਆਇਰ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਟਰਮੀਨਲ ਬਣਾਉਣ ਦਾ ਫ਼ੈਸਲਾ ਕੀਤਾ ਹੈ। 48.09 ਕਰੋੜ ਨਾਲ ਹਲਵਾਰਾ ਦਾ ਏਅਰਪੋਰਟ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਾਰੀਆਂ ਰਸਮਾਂ ਪੂਰੀਆਂ ਕਰਾਂਗੇ।

Leave a Reply

Your email address will not be published.