ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਗੀਰ ਨਹੀਂ, 2-4 ਆਗੂ ਮੈਨੂੰ ਪਾਰਟੀ ਵਿੱਚੋਂ ਨਹੀਂ ਕੱਢ ਸਕਦੇ: ਬੀਬੀ ਜਗੀਰ ਕੌਰ

 ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਗੀਰ ਨਹੀਂ, 2-4 ਆਗੂ ਮੈਨੂੰ ਪਾਰਟੀ ਵਿੱਚੋਂ ਨਹੀਂ ਕੱਢ ਸਕਦੇ: ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਪਹਿਲਾਂ ਹੀ ਭੰਗ ਹੋਵੇ ਅਤੇ ਜਿਹੜੇ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਕੱਢਿਆ ਹੋਵੇ, ਉਹ ਮੈਨੂੰ ਪਾਰਟੀ ਵਿੱਚੋਂ ਨਹੀਂ ਕੱਢ ਸਕਦੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੱਖ ਸੰਗਤ ਤੇ ਗੁਰੂ ਨਾਨਕ ਨਾਮ ਲੇਵਾਂ ਸੰਗਤ ਵਿੱਚ ਵੱਸਦਾ ਹੈ, ਉਹ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ।

May be an image of 3 people, people sitting, people standing and text that says 'पंजाब प्रेस कलब PUNJAB PRESS CLUB ਪੰਜਾਬ ਪ੍ਰੈਸ ਕਲੱਥ D PUNJAB PRESS CLUB PUNJAB PRESS CLUB पजाब प्रेस कलब ਪੰਜਾਬ LANDHAR PUNJAB PRESS ላ 1R ਪੰਜਾਬ ਪ੍ਰੇਸ ਕਲੱਬ ਪੰਜਾਬ ਪੈਸ ਕਲੱਬ पंजाब प्रैेस वलब ...ค'

ਉਹਨਾਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦੀ ਜਗੀਰ ਨਹੀਂ ਹੈ ਅਤੇ ਨਾ ਹੀ ਦੋ ਚਾਰ ਆਗੂ ਮਿਲ ਕੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਸਕਦੇ ਹਨ। ਉਹਨਾਂ ਕਿਹਾ ਕਿ ਇਹ ਆਗੂ ਬੌਖਲਾ ਗਏ ਹਨ, ਇਸੇ ਬੌਖਲਾਹਟ ਵਿੱਚ ਉਹ ਡਰਾ ਧਮਕਾ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹਥਿਆਉਣੀ ਚਾਹੁੰਦੇ ਹਨ।

ਅਨੁਸ਼ਾਸਨੀ ਕਮੇਟੀ ਨੂੰ ਮੈਂ ਨਹੀਂ ਮੰਨਦੀ ਹਾਂ ਅਤੇ ਇਹ ਅਨੁਸ਼ਾਸਨੀ ਕਮੇਟੀ ਵੀ ਗੈਰ ਸੰਵਿਧਾਨਿਕ ਢੰਗ ਨਾਲ ਬਣਾਈ ਗਈ ਹੈ। ਇਹ ਮੈਨੂੰ ਪਾਰਟੀ ਵਿੱਚੋਂ ਨਹੀਂ ਕੱਢ ਸਕਦੇ। ਜਗੀਰ ਕੌਰ ਨੇ ਕਿਹਾ ਕਿ ਉਹਨਾਂ ਖਿਲਾਫ਼ ਕੋਈ ਲਿਖਤੀ ਸ਼ਿਕਾਇਤ ਹੈ, ਨਾ ਮੇਰੇ ਤੇ ਕੋਈ ਇਲਜ਼ਾਮ ਹੈ ਅਤੇ ਨਾ ਹੀ ਮੈਂ ਕੋਈ ਅਜਿਹੀ ਕੋਈ ਹਰਕਤ ਕੀਤੀ ਹੈ, ਫਿਰ ਮੈਨੂੰ ਕਿਵੇਂ ਪਾਰਟੀ ਵਿੱਚੋਂ ਕੱਢਿਆ ਜਾ ਸਕਦਾ ਹੈ।

Leave a Reply

Your email address will not be published.