ਸ਼੍ਰੀਲੰਕਾ ਨੇ 8 ਸਾਲਾਂ ਬਾਅਦ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ ਦਿੱਤੀ ਕਰਾਰੀ ਹਾਰ

 ਸ਼੍ਰੀਲੰਕਾ ਨੇ 8 ਸਾਲਾਂ ਬਾਅਦ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ ਦਿੱਤੀ ਕਰਾਰੀ ਹਾਰ

ਦੁਬਈ ਵਿੱਚ ਖੇਡੇ ਗਏ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੇ ਅੱਠ ਸਾਲਾਂ ਬਾਅਦ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਸ਼੍ਰੀਲੰਕਾ ਨੇ ਛੇਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿਤਿਆ ਹੈ। ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ ਹੈ। ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ।

ਇਸ ਦੇ ਜਵਾਬ ਵਿੱਚ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ। ਵਨਿੰਦੂ ਹਸਾਰੰਗਾ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਸਰੰਗਾ ਨੇ ਪਹਿਲਾਂ 21 ਗੇਂਦਾਂ ਵਿੱਚ 36 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਫਿਰ ਅਹਿਮ ਤਿੰਨ ਵਿਕਟਾਂ ਲਈਆਂ। ਦੂਜੇ ਪਾਸੇ ਰਾਜਪਕਸ਼ੇ ਨੇ 71 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਨੁਕਾ ਰਾਜਪਕਸ਼ੇ ਅਤੇ ਵਾਨਿੰਦੂ ਹਸਾਰੰਗਾ ਦੀਆਂ ਹਮਲਾਵਰਾਂ ਪਾਰੀਆਂ ਨੇ ਸ਼੍ਰੀਲੰਕਾਂ ਨੂੰ 20 ਓਵਰਾਂ ਵਿੱਚ 6 ਵਿਕਟਾਂ ਤੇ 170 ਦੌੜਾਂ ਤੇ ਪਹੁੰਚਾਇਆ।

ਰਾਜਪਕਸ਼ੇ ਅਤੇ ਹਸਾਰੰਗਾ ਤੋਂ ਇਲਾਵਾ ਧਨੰਜੈ ਡੀ ਸਿਲਵਾ ਅਤੇ ਚਮਿਕਾ ਕਰੁਣਾਰਤਨੇ ਨੇ ਵੀ ਕ੍ਰੀਜ਼ ਤੇ ਰੁਕਣ ਦੌਰਾਨ ਸ਼੍ਰੀਲੰਕਾ ਲਈ ਸ਼ਾਨਦਾਰ ਪਾਰੀਆਂ ਖੇਡੀਆਂ। ਪਾਕਿਸਤਾਨ ਲਈ ਹੈਰਿਸ ਰਾਊਫ (3/29) ਨੇ ਤਿੰਨ ਵਿਕਟਾਂ ਲਈਆਂ, ਜਦਕਿ ਇਫਤਿਖਾਰ ਅਹਿਮਦ (1/21), ਸ਼ਾਦਾਬ ਖਾਨ (1/28) ਅਤੇ ਨਸੀਮ ਸ਼ਾਹ (1/40) ਨੇ ਇਕ-ਇਕ ਵਿਕਟ ਲਈ। ਮੁਹੰਮਦ ਰਿਜ਼ਵਾਨ ਨੇ ਆਊਟ ਹੋਂ ਤੋਂ ਪਹਿਲਾਂ ਵਧੀਆ ਅਰਧ ਸੈਂਕੜੇ ਅਤੇ ਇਫ਼ਤਿਖਾਰ ਅਹਿਮਦ ਦੀ ਮਦਦ ਨਾਲ ਪਾਕਿਸਾਨ ਵਿੱਚ ਮੈਚ ਵਿਚ ਜ਼ਿੰਦਾ ਰੱਖਿਆ।

 

 

Leave a Reply

Your email address will not be published.