ਸ਼੍ਰੀਨਗਰ ’ਚ ਸੁਰੱਖਿਆ ਬਲਾਂ ਦੀ ਬੱਸ ’ਤੇ ਅੱਤਵਾਦੀਆਂ ਨੇ ਕੀਤਾ ਹਮਲਾ, 2 ਜਵਾਨ ਸ਼ਹੀਦ

ਜੰਮੂ-ਕਸ਼ਮੀਮਰ ਦੇ ਸ਼੍ਰੀਨਗਰ ਵਿੱਚ ਸੁਰੱਖਿਆ ਬਲਾਂ ਦੀ ਬੱਸ ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ 11 ਜ਼ਖ਼ਮੀ ਹੋ ਗਏ। ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਟ੍ਰਾਂਜਿਟ ਕੈਂਪ ਤੋਂ ਸ਼੍ਰੀਨਗਰ ਲੈਜਾਇਆ ਜਾਣਾ ਸੀ।

ਸੀਆਰਪੀਐਫ ਦੀ 180ਵੀਂ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਮਨੋਜ ਕੁਮਾਰ ਦੀ ਅਗਵਾਈ ਵਿੱਚ 78 ਗੱਡੀਆਂ ਦਾ ਕਾਫਲਾ ਟਰਾਂਜਿਟ ਕੈਂਪ ਤੋਂ ਤੜਕੇ ਸਾਢੇ 3 ਵਜੇ ਰਵਾਨਾ ਹੋਇਆ ਸੀ। ਆਮ ਤੌਰ ਤੇ ਛੁੱਟੀਆਂ ਤੋਂ ਵਾਪਸ ਆਉਣ ਵਾਲੇ ਜਾਂ ਟ੍ਰਾਂਸਫਰ ਅਤੇ ਪੋਸਟਿੰਗ ਵਾਲੇ ਕਰੀਬ 500 ਤੋਂ 800 ਜਵਾਨਾਂ ਦਾ ਜੰਮੂ ਅਤੇ ਸ਼੍ਰੀਨਗਰ ਵਿੱਚ ਹਰ ਦਿਨ ਆਉਣਾ-ਜਾਣਾ ਹੁੰਦਾ ਹੈ।
ਸ਼੍ਰੀਨਗਰ ਦੇ ਬਾਹਰਵਾਰ ਸੁਰੱਖਿਆ ਬਲਾਂ ਨੇ ਦੋ ਅਣਪਛਾਤੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਰੰਗਰੇਠ ਇਲਾਕੇ ‘ਚ ਹੋਇਆ। ਕਸ਼ਮੀਰ ਜ਼ੋਨ ਪੁਲਿਸ ਨੇ ਟਵਿੱਟਰ ‘ਤੇ ਕਿਹਾ ਕਿ ਦੋ ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
ਲਗਭਗ 11 ਘੰਟੇ ਦਾ ਸਫਰ ਕਰਨ ਤੋਂ ਬਾਅਦ ਸੀਆਰਪੀਐਫ ਦੇ ਜਵਾਨਾਂ ਦਾ ਕਾਫਲਾ ਕਾਜੀਕੁੰਡ ਟ੍ਰਾਂਜਿਟ ਕੈਂਪ ਪਹੁੰਚਦਾ ਹੈ, ਇੱਥੋਂ ਸ੍ਰੀਨਗਰ 73 ਕਿਲੋਮੀਟਰ ਦੂਰ ਹੈ। ਕਰੀਬ 14 ਗੱਡੀਆਂ ਕਾਜੀਕੰਡ ਵਿੱਚ ਹੀ ਰੁਕ ਗਈਆਂ ਅਤੇ ਹੋਰ ਦੋ ਵਾਹਨਾਂ ਵਿੱਚ ਤਕਨੀਕੀ ਖਰਾਬੀ ਕਾਰਨ ਉਸ ਵਿੱਚ ਬੈਠੇ ਜਵਾਨਾਂ ਨੂੰ ਦੂਜੀਆਂ ਗੱਡੀਆਂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜਦਕਿ 23 ਜਵਾਨ ਕਾਜੀਕੁੰਡ ਟ੍ਰਾਂਜਿਟ ਕੈਂਪ ਵਿੱਚ ਹੀ ਰੁਕ ਗਏ, ਕਿਉਂਕਿ ਉਹਨਾਂ ਦੀ ਡਿਊਟੀ ਉੱਥੇ ਸੀ।
