ਸ਼ਿਵ ਸੈਨਾ ਸੁਧੀਰ ਸੂਰੀ ਨੂੰ ਮਨਦੀਪ ਮੰਨਾ ਨੇ ਦਿੱਤੀ ਸ਼ਰਧਾਂਜਲੀ, ਕਿਹਾ, ਬਣਾ ਕੇ ਰੱਖੋ ਭਾਈਚਾਰਾ

 ਸ਼ਿਵ ਸੈਨਾ ਸੁਧੀਰ ਸੂਰੀ ਨੂੰ ਮਨਦੀਪ ਮੰਨਾ ਨੇ ਦਿੱਤੀ ਸ਼ਰਧਾਂਜਲੀ, ਕਿਹਾ, ਬਣਾ ਕੇ ਰੱਖੋ ਭਾਈਚਾਰਾ

ਪਿਛਲੇ ਦਿਨੀਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਧਰਨੇ ਦੌਰਾਨ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸੂਰੀ ਦੇ ਸਮਰਥਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਵਿਚਾਲੇ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਸੁਧੀਰ ਸੂਰੀ ਨੂੰ ਓਹਨਾਂ ਦੇ ਘਰ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸਮਾਜ ਸੇਵੀ ਮਨਦੀਪ ਮੰਨਾ ਵੀ ਸੁਧੀਰ ਸੂਰੀ ਦੇ ਘਰ ਪਹੁੰਚੇ।

ਇਸ ਮੌਕੇ ਓਹਨਾਂ ਕਿਹਾ ਕਿ ਸੁਧੀਰ ਸੂਰੀ ਦਾ ਕਤਲ ਸ਼ਹਿਰ ਦੀ ਅਮਨ ਸ਼ਾਂਤੀ ਦਾ ਕਤਲ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਅਪਣੀ ਇੱਕ ਧਾਰਮਿਕ ਮਹੱਤਤਾ ਹੈ ਪਰ ਹੁਣ ਬਣੇ ਹਲਾਤਾਂ ਕਾਰਨ ਅੰਮ੍ਰਿਤਸਰ ਆਉਂਦੇ ਸ਼ਰਧਾਲੂਆਂ ਨੂੰ ਬੇਰੰਗ ਵਾਪਿਸ ਪਰਤਣਾ ਪੈ ਰਿਹਾ ਹੈ। ਮਨਦੀਪ ਮੰਨਾ ਨੇ ਕਿਹਾ ਕਿ ਜਿਸ ਤਰ੍ਹਾਂ ਸੁਧੀਰ ਸੂਰੀ ’ਤੇ ਹਮਲਾ ਕੀਤਾ ਗਿਆ।

ਉਸ ਨੂੰ ਦੇਖ ਕੇ ਵੀ ਹਮਲਾਵਰ ਵੱਲੋਂ ਪੂਰੀ ਸਿਖਲਾਈ ਲੈਣ ਦਾ ਸ਼ੱਕ ਹੋ ਰਿਹਾ। ਉਹਨਾਂ ਕਿਹਾ ਕਿ ਉਹ ਸੁਧੀਰ ਸੂਰੀ ਦੇ ਵਿਚਾਰਾਂ ਨਾਲ ਹਾਲਾਂਕਿ ਸਹਿਮਤ ਨਹੀਂ ਹੈ ਪਰ ਜਿਸ ਤਰੀਕੇ ਨਾਲ ਸੂਰੀ ਦਾ ਕਤਲ ਕੀਤਾ ਗਿਆ, ਉਸ ਦੀ ਓਹ ਨਿਖੇਧੀ ਕਰਦੇ ਹਨ। ਮਨਦੀਪ ਮੰਨਾ ਨੇ ਲੋਕਾਂ ਨੂੰ ਇਸ ਮਾਹੌਲ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਸਿੱਖਾਂ ਅਤੇ ਹਿੰਦੂਆਂ ਵਿੱਚ ਇੰਨੀ ਨਫ਼ਰਤ ਨਹੀਂ ਹੈ ਜਿੰਨੀ ਕਿ ਫੈਲਾਈ ਜਾ ਰਹੀ ਹੈ। ਇਸ ਮਾਹੌਲ ਵਿੱਚ ਸਭ ਨੂੰ ਇੱਕ ਹੋਣਾ ਚਾਹੀਦਾ ਹੈ।

Leave a Reply

Your email address will not be published.