ਤਰਨਤਾਰਨ: ਸ਼ਿਵ ਸੈਨਾ ਬਾਲ ਠਾਕਰੇ ਦੀ ਬੈਠਕ ਸ਼੍ਰੀ ਠਾਕੁਰਦੁਆਰ ਮਦਨ ਮੋਹਨ ਮੰਦਿਰ ਵਿਚ ਹੋਈ ਜਿਸ ਵਿਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਵੱਲੋਂ 31 ਅਗਸਤ ਨੂੰ ‘ਪੰਜਾਬ ਬੰਦ’ ਦਾ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਚੌਂਕ ਵਿਚ ਖਾਲਿਸਤਾਨੀ ਸਮਸਥਕ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਫੁਕਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਸੈਨਾ ਦੇ ਪੰਜਾਬ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਵਿਦੇਸ਼ ਵਿਚ ਬੈਠਾ ਗੁਰਪਤਵੰਤ ਸਿੰਘ ਪੰਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਨੂੰ ਤੇ ਸਖ਼ਤੀ ਨਾਲ ਕਾਰਵਾਈ ਕਰ ਕੇ ਉਸ ਨੂੰ ਭਾਰਤ ਲਿਆ ਕੇ ਫਾਂਸੀ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਪੰਨੂੰ ਨੇ ਜਿਹੜੇ ਪੈਸਿਆਂ ਦਾ ਲਾਲਚ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ 31 ਅਗਸਤ ਨੂੰ ਪੰਜਾਬ ਬੰਦ ਕਰਨ ਬਾਰੇ ਕਿਹਾ ਸੀ, ਸ਼ਿਵ ਸੈਨਾ ਉਸ ਦਾ ਵਿਰੋਧ ਕਰਦੀ ਹੈ। ਇਲ ਮੌਕੇ ਤੇਜਿੰਦਰ ਟੀਂਡਾ, ਹਰਜੀਤ ਸਿੰਘ ਹੀਰਾ, ਅਵਨਜੀਤ ਬੇਦੀ, ਸੰਜੀਵ ਕੁਮਾਰ, ਦਲੀਪ ਕੁਮਾਰ, ਗਗਨ ਚੌਧਰੀ, ਸੁਖਵੰਤ ਸਿੰਘ ਬੱਬਾ, ਰਾਮ ਗੋਪਾਲ ਜੋਸ਼ੀ ਅਤੇ ਅਸ਼ੋਕ ਕੁਮਾਰ ਮੌਜੂਦ ਸਨ।
