ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆਂ ਤੋਂ ਲਿਆ ਗਿਆ ਹਿਰਾਸਤ ‘ਚ!

ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਸਰੋਤਾਂ ਤੋਂ ਵੱਡੀ ਜਾਣਕਾਰੀ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲਡੀ ਨੂੰ ਕੈਲੀਫੋਰਨੀਆ ‘ਚ ਟ੍ਰੈਕ ਕੀਤਾ ਗਿਆ ਹੈ।
ਅਮਰੀਕਾ ‘ਚ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ, ਇਸ ਦੇ ਲਈ ਭਾਰਤੀ ਏਜੰਸੀਆਂ ਤੋਂ ਵੀ ਇਸ ਦੀ ਫਾਈਲ ਮੰਗੀ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।
ਪਰ ਅਜੇ ਤੱਕ ਗੋਲਡੀ ਦੇ ਫੜੇ ਜਾਣ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਗੋਲਡੀ ਬਰਾੜ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਬੈਠ ਕੇ ਕਈ ਗੰਭੀਰ ਅਪਰਾਧ ਕਰ ਰਿਹਾ ਹੈ। ਕੈਨੇਡਾ ਤੋਂ ਹੀ ਉਹ ਭਾਰਤ ਵਿੱਚ ਕਤਲ ਅਤੇ ਤਸਕਰੀ ਦਾ ਕੰਮ ਕਰਦਾ ਹੈ।
ਇਲਜ਼ਾਮ ਇਹ ਹਨ ਕਿ ਉਸ ਨੇ ਵਿਦੇਸ਼ ਵਿੱਚ ਬੈਠ ਕੇ ਸਿੱਧੂ ਮੂਸੇਵਾਲਾ ਦਾ ਕਤਲ ਵੀ ਆਪਣੇ ਗੁੰਡਿਆਂ ਵੱਲੋਂ ਕਰਵਾਇਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਭੱਜ ਗਿਆ। ਗੋਲਡੀ ਬਰਾੜ ਵੱਲੋਂ ਮੂਸੇਵਾਲਾ ਦੇ ਕਤਲ ਸਬੰਧੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ, ਜਿਸ ਵਿੱਚ ਉਸਨੇ ਕਬੂਲ ਕੀਤਾ ਸੀ ਕਿ ਮੂਸੇਵਾਲਾ ਨੂੰ ਉਸਦੇ ਕਹਿਣ ‘ਤੇ ਹੀ ਗੋਲੀ ਮਾਰੀ ਗਈ ਸੀ।