Punjab

ਵੱਡੀ ਖ਼ਬਰ: ਸਾਬਕਾ DGP ਸੁਮੇਧ ਸੈਣੀ ਨੇ ਹੁਣ ਸੁਪਰੀਮ ਕੋਰਟ ਦਾ ਲਿਆ ਸਹਾਰਾ, ਦਾਇਰ ਕੀਤੀ ਪਟੀਸ਼ਨ

ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਦੇ ਮਾਮਲੇ ‘ਚ ਹੁਣ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਹੈ।

ਫਿਲਹਾਲ ਇਸ ਮਾਮਲੇ ‘ਚ ਸੁਣਵਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਦੇ ਸਾਬਕਾ ਅਟਾਰਿਨੀ ਜਨਰਲ ਮੁਕੁਲ ਰੋਹਗਤੀ ਅਤੇ ਸੀਨੀਅਰ ਐਡਵੋਕੇਟ ਏ. ਪੀ. ਐੱਸ. ਦਿਓਲ ਸੁਪਰੀਮ ਕੋਰਟ ‘ਚ ਸੈਣੀ ਦਾ ਪੱਖ ਰੱਖਣਗੇ।

ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ’ਤੇ ਲੱਗੀ ਇਨਾਮਾਂ ਦੀ ਝੜੀ, ਹੋ ਗਏ ਚਾਰੇ ਪਾਸੇ ਚਰਚੇ

ਦੱਸਣਯੋਗ ਹੈ ਕਿ ਮੁਲਤਾਨੀ ਅਗਵਾ ਮਾਮਲੇ ‘ਚ ਸੈਣੀ ‘ਤੇ ਧਾਰਾ 302 ਜੁੜਨ ਤੋਂ ਬਾਅਦ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਉਥੇ ਹੀ ਦੂਜੇ ਪਾਸੇ ਸੁਮੇਧ ਸੈਣੀ ਨੂੰ ਸੀ. ਬੀ. ਆਈ. ਕੋਰਟ ਤੋਂ ਨੋਟਿਸ ਵੀ ਜਾਰੀ ਹੋਇਆ ਹੈ। ਦਰਅਸਲ ਸੀ. ਬੀ. ਆਈ. ਨੇ ਕੋਰਟ ‘ਚ ਪਟੀਸ਼ਨ ਲਗਾਈ ਸੀ ਕਿ ਸੈਣੀ ਨੂੰ ਜੋ ਨਿੱਜੀ ਅਪੀਅਰੈਂਸ ਦੀ ਜੋ ਛੂਟ ਦਿੱਤੀ ਹੈ, ਉਸ ਨੂੰ ਰੱਦ ਕੀਤਾ ਜਾਵੇ।

ਇਸੇ ਨੂੰ ਲੈ ਕੇ ਅੱਜ ਦਿੱਲੀ ‘ਚ ਸੀ. ਬੀ. ਆਈ. ਕੋਰਟ ‘ਚ ਵਰਚੁਅਲ ਸੁਣਵਾਈ ਕੀਤੀ ਗਈ, ਜਿਸ ਤੋਂ ਬਾਅਦ ਨੋਟਿਸ ਜਾਰੀ ਕਰਕੇ ਸੁਮੈਧ ਸੈਣੀ ਨੂੰ ਨਿੱਜੀ ਅਪੀਰੈਂਸ ਨੂੰ ਰੱਦ ਕਰਨ ਲਈ ਪੁੱਛਿਆ ਗਿਆ ਹੈ। ਇਸ ਨੋਟਿਸ ਦਾ ਜਵਾਬ ਸੁਮੈਧ ਸੈਣੀ ਨੂੰ 12 ਅਕਤੂਬਰ ਤੱਕ  ਨੂੰ ਕਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top