ਵੱਡੀ ਖ਼ਬਰ: ਮ੍ਰਿਤਕ ਬੱਚੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡ ਕੇ ਜਾਣ ਵਾਲੀ ਔਰਤ ਗ੍ਰਿਫ਼ਤਾਰ

 ਵੱਡੀ ਖ਼ਬਰ: ਮ੍ਰਿਤਕ ਬੱਚੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡ ਕੇ ਜਾਣ ਵਾਲੀ ਔਰਤ ਗ੍ਰਿਫ਼ਤਾਰ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਥਿਤ ਘੰਟਾ ਘਰ ਪਲਾਜ਼ਾ ਤੋਂ ਇੱਕ ਬੱਚੀ ਦੀ ਲਾਸ਼ ਮਿਲੀ ਸੀ। ਪ੍ਰਬੰਧਕਾਂ ਨੇ ਤਸਵੀਰਾਂ ਸਾਂਝੀਆਂ ਕਰ ਸ਼ੱਕੀ ਔਰਤ ਤੇ ਮ੍ਰਿਤਕ ਬੱਚੀ ਦੀ ਪਛਾਣ ਲਈ ਸੰਗਤ ਨੂੰ ਅਪੀਲ ਵੀ ਕੀਤੀ। ਜਾਣਕਾਰੀ ਮਿਲੀ ਹੈ ਕਿ ਬੱਚੀ ਦੀ ਪਛਾਣ ਦੀਪਜੋਤ ਸਪੁੱਤਰੀ ਕੁਲਵਿੰਦਰ ਸਿੰਘ ਵਾਸੀ ਯਮੁਨਾਨਗਰ ਵਜੋਂ ਹੋਈ ਹੈ। ਪੁਲਿਸ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਨਜਾਇਜ਼ ਸਬੰਧਾਂ ਦੇ ਚਲਦੇ ਬੱਚੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ।

ਦੱਸ ਦਈਏ ਕਿ ਬੀਤੇ ਕੱਲ੍ਹ ਸ਼ਾਮ ਘੰਟਾ ਘਰ ਗੇਟ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੱਥ ਧੋਣ ਵਾਲੀਆਂ ਟੂਟੀਆਂ ਵਾਲੇ ਪਾਸੇ ਛੇ ਸੱਤ ਸਾਲ ਦੀ ਸੁੰਦਰ ਬੱਚੀ ਮਿਲੀ ਸੀ ਜਿਸ ਦੇ ਸਰੀਰ ਤੇ ਨੀਲੇ ਧੱਬੇ ਪਏ ਹੋਏ ਹਨ। ਇਸ ਬੱਚੀ ਦੇ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਚੌਕੀ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਸੀ। ਖ਼ਬਰ ਮਿਲੀ ਹੈ ਕਿ ਜਿਹੜੀ ਔਰਤ ਬੱਚੀ ਦੀ ਲਾਸ਼ ਨੂੰ ਚੁੱਕ ਪਲਾਜ਼ਾ ਵਿੱਚ ਘੁੰਮਦੀ ਨਜ਼ਰ ਆ ਰਹੀ ਸੀ ਉਹ ਉਸ ਬੱਚੀ ਦੀ ਮਾਂ ਨਿਕਲੀ।

ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਕਤ ਔਰਤ ਰਾਜਪੁਰਾ ਦੇ ਠਾਣੇ ਪਹੁੰਚ ਗਈ ਅਤੇ ਪੁਲਿਸ ਨੂੰ ਆਪਣੀ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣੀ ਚਾਹੀ। ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਜੇ ਬੱਚੀ ਅੰਮ੍ਰਿਤਸਰ ਲਾਪਤਾ ਹੋਈ ਹੈ ਤਾਂ ਰਾਜਪੁਰਾ ਆਕੇ ਸ਼ਕਾਇਤ ਦਰਜ ਕਰਵਾਉਣ ਦਾ ਕੀ ਅਰਥ? ਉਨ੍ਹਾਂ ਮਹਿਲਾ ‘ਤੇ ਪੁੱਛਗਿੱਛ ਦੌਰਾਨ ਥੋੜ੍ਹਾ ਜ਼ੋਰ ਪਾਇਆ ਤਾਂ ਉਹ ਸਾਰਾ ਸੱਚ ਸੱਚ ਬੋਲ ਪਈ। ਜਿਸਤੋਂ ਬਾਅਦ ਰਾਜਪੁਰਾ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਜਾਣਕਾਰੀ ਦਿੱਤੇ ‘ਤੇ ਹੁਣ ਅੰਮ੍ਰਿਤਸਰ ਦੀ ਪੁਲਿਸ ਟੀਮ ਮਹਿਲਾ ਦੀ ਗ੍ਰਿਫ਼ਤਾਰੀ ਲਈ ਰਾਜਪੁਰਾ ਲਈ ਰਵਾਨਾ ਹੋ ਚੁੱਕੀ ਹੈ।

Leave a Reply

Your email address will not be published.