ਵੱਡੀ ਖ਼ਬਰ: ਡੇਰਾ ਪ੍ਰੇਮੀ ਦੇ ਸ਼ੂਟਰ ਰਾਜ ਹੁੱਡਾ ਦਾ ਜੈਪੁਰ ’ਚ ਐਨਕਾਉਂਟਰ

 ਵੱਡੀ ਖ਼ਬਰ: ਡੇਰਾ ਪ੍ਰੇਮੀ ਦੇ ਸ਼ੂਟਰ ਰਾਜ ਹੁੱਡਾ ਦਾ ਜੈਪੁਰ ’ਚ ਐਨਕਾਉਂਟਰ

ਡੇਰਾ ਪ੍ਰੇਮੀ ਦਾ ਕਾਤਲ ਰਾਜ ਹੁੱਡਾ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਰਾਜ ਹੁੱਡਾ ਹਰਿਆਣਾ ਦੇ ਮੈਡਿਊਲ ਦਾ ਹੈ। ਇਸ ਸ਼ੂਟਰ ਦਾ ਐਨਕਾਉਂਟਰ ਏਜੀਟੀਐਫ ਵੱਲੋਂ ਜੈਪੁਰ ਵਿੱਚ ਕੀਤਾ ਗਿਆ ਹੈ। ਦੱਸ ਦਈਏ ਕਿ ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਜੈਤੋ ਵਾਸੀ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਦੱਸ ਦਈਏ ਕਿ ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਜੈਤੋ ਵਾਸੀ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਵਿੱਕੀ ਚੌਹਾਨ ਅਤੇ ਸਵਰਨ ਸਿੰਘ  ਵਾਸੀ ਜੈਤੋ ਵਾਸੀ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਹਾਂ ਨੇ ਵਾਰਦਾਤ ਤੋਂ ਪਹਿਲਾਂ ਹਮਲਾਵਰਾਂ ਦੇ ਠਹਿਰਨ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਸੀ।

ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਇਹੀ ਵਾਰਦਾਤ ਤੋਂ ਬਾਅਦ ਹਮਲਾਵਰਾਂ ਨੂੰ ਆਪਣੀ ਰੀਟੇਜ ਕਾਰ ਰਾਹੀਂ ਬਾਜਾਖਾਨਾ ਤੋਂ ਚੰਡੀਗੜ੍ਹ ਛੱਡ ਕੇ ਆਏ ਸਨ। ਪੁਲਿਸ ਦਾ ਦਾਅਵਾ ਹੈ ਕਿ  ਰੀਟੇਜ ਕਾਰ ਵੀ ਬਰਾਮਦ ਕਰ ਲਈ ਹੈ ਜੋ ਸਵਰਨ ਸਿੰਘ ਦੀ ਹੈ। ਪੁਲਿਸ ਨੇ ਹੁਸ਼ਿਆਰਪੁਰ ਤੋਂ ਫੜ੍ਹੇ ਗਏ ਦੋਹਾਂ ਸ਼ੂਟਰਾਂ ਤੋਂ ਵਾਰਦਾਤ ਵਿਚ ਵਰਤੇ ਗਏ 2 ਪਿਸਟਲ ਅਤੇ 7 ਕਾਰਤੂਸ ਵੀ ਬ੍ਰਾਮਦ ਕਰ ਲਏ ਹਨ।

Leave a Reply

Your email address will not be published.