Punjab

ਵੱਡੀ ਖ਼ਬਰ: ਖੇਤੀ ਬਿੱਲਾਂ ਨੂੰ ਲੈ ਕੇ ਸ਼ਾਮ 5 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਵਿਰੋਧੀ

ਕਿਸਾਨ ਬਿੱਲ ਨੂੰ ਲੈ ਕੇ ਸਰਕਾਰ ਅਤੇ ਵਿਰੋਧ ਦੇ ਵਿੱਚ ਜੰਗ ਲਗਾਤਾਰ ਜਾਰੀ ਹੈ। ਬੀਤੇ ਕੁੱਝ ਦਿਨਾਂ ਤੋਂ ਖੇਤੀ ਬਿੱਲਾਂ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ ਸੀ। ਰਾਜ ਸਭਾ ਵਿੱਚ ਐਤਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਚੇਅਰਮੈਨ ਵੈਂਕਿਆ ਨਾਇਡੂ ਨੇ ਵਿਰੋਧੀਆਂ ਦੇ 8 ਮੈਂਬਰਾਂ ਨੂੰ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰ ਦਿੱਤਾ।

ਉਦੋਂ ਤੋਂ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਸੰਸਦ ਦੇ ਦੋਵੇਂ ਸਦਨਾਂ ਦਾ ਬਾਈਕਾਟ ਕਰ ਰਹੀਆਂ ਹਨ। ਅੱਜ ਸ਼ਾਮ 5 ਵਜੇ ਵਿਰੋਧੀ ਪਾਰਟੀਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੀਆਂ। ਨਿਊਜ਼ ਏਜੰਸੀ ANI ਮੁਤਾਬਕ ਵਿਰੋਧੀਆਂ ਵੱਲੋਂ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ ਸੀ ਜਿਸ ਵਿੱਚ ਖੇਤੀ ਬਿੱਲ ਤੇ ਚਰਚਾ, ਰਾਜਸਭਾ ਵਿੱਚ ਹੋਏ ਹੰਗਾਮੇ, ਸੰਸਦਾਂ ਦੇ ਮੁਅੱਤਲ ਮਾਮਲੇ ਤੇ ਚਰਚਾ ਦੀ ਗੱਲ ਆਖੀ ਗਈ ਸੀ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕਾਂ ਲਈ ਨਵਜੋਤ ਸਿੱਧੂ ਉੱਤਰੇ ਸੜਕਾਂ ’ਤੇ

ਵਿਰੋਧੀਆਂ ਨੇ ਅਪੀਲ ਕੀਤੀ ਸੀ ਕਿ ਰਾਸ਼ਟਰਪਤੀ ਖੇਤੀ ਬਿੱਲ ਨੂੰ ਰਾਜਸਭਾ ਵਿੱਚ ਵਾਪਸ ਮੋੜ ਦੇਣ। ਦਸ ਦਈਏ ਕਿ ਮੰਗਲਵਾਰ ਨੂੰ ਵਿਰੋਧੀਆਂ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਉਹਨਾਂ ਦੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਉਹ ਸਦਨ ਦਾ ਬਾਈਕਾਟ ਕਰਨਗੇ। ਵਿਰੋਧੀਆਂ ਦੀ ਮੰਗ ਹੈ ਕਿ ਖੇਤੀ ਬਿੱਲ ਨੂੰ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇ, ਨਾਲ ਹੀ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲਈ ਜਾਵੇ।

ਇਹ ਵੀ ਪੜ੍ਹੋ: ਪੰਜਾਬ ’ਚ ਖੇਤੀ ਬਿੱਲਾਂ ਨੂੰ ਲੈ ਕੇ ਸੰਘਰਸ਼ ਤੇਜ਼, ਕੱਲ੍ਹ ਤੋਂ ਰੇਲਾਂ ਬੰਦ

ਮੰਗਲਵਾਰ ਨੂੰ ਉਹਨਾਂ ਦੀ ਗੈਰ-ਮੌਜੂਦਗੀ ਵਿੱਚ ਸਰਕਾਰ ਨੇ ਕਈ ਬਿੱਲਾਂ ਨੂੰ ਪਾਸ ਵੀ ਕਰਵਾ ਲਿਆ। ਇਹ ਬੈਠਕ ਅੱਜ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਨਬੀ ਆਜ਼ਾਦ ਦੇ ਦਫਤਰ ਵਿਚ ਹੋਵੇਗੀ। ਜਿਸ ਵਿੱਚ ਕਿਸਾਨੀ ਬਿੱਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ ਅਤੇ ਨਾਲ ਹੀ ਸਰਕਾਰ ਵਿਰੁੱਧ ਅਵਾਜ਼ ਕਿਵੇਂ ਬੁਲੰਦ ਕੀਤੀ ਜਾਵੇ ਇਸ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਡੇਰੇਕ ਓ ਬਰਾਇਨ, ਸੰਜੇ ਸਿੰਘ, ਰਾਜੂ ਸਾਟਵ, ਕੇਕੇ ਰਾਗੇਸ਼, ਰਿਪੁਣ ਬੋਰਾ, ਡੋਲਾ ਸੇਨ, ਸੱਯਦ ਨਾਸਿਰ ਹੁਸੈਨ, ਐਲਮਾਰਾਮ ਕਰੀਮ, ਭਾਜਪਾ ਸੰਸਦ ਨੇ ਇਹਨਾਂ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਚੇਅਰਮੈਨ ਵੈਂਕਿਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਇਹਨਾਂ ਸੰਸਦਾ ਖਿਲਾਫ ਐਕਸ਼ਨ ਲਿਆ ਸੀ।

ਦਰਅਸਲ, ਰਾਜ ਸਭਾ ਵਿੱਚ ਐਤਵਾਰ ਨੂੰ ਸਰਕਾਰ ਨੇ ਭਾਰੀ ਹੰਗਾਮੇ ਦੌਰਾਨ ਦੋ ਮਹੱਤਵਪੂਰਨ ਕਿਸਾਨ ਬਿੱਲਾਂ ਨੂੰ ਪਾਸ ਕਰ ਦਿੱਤਾ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਆਈਆਂ ਅਤੇ ਬੇਲ ਵਿੱਚ ਹੰਗਾਮਾ ਕਰ ਦਿੱਤਾ।

ਕੁਝ ਸੰਸਦ ਮੈਂਬਰਾਂ ਨੇ ਡਿਪਟੀ ਸਪੀਕਰ ਦੀ ਕੁਰਸੀ ਦੇ ਸਾਮਹਣੇ ਪਹੁੰਚ ਕੇ ਬਿੱਲ ਦੀਆਂ ਕਾਪੀਆਂ ਫਾੜ ਦਿੱਤੀਆਂ ਅਤੇ ਡਿਪਟੀ ਸਪੀਕਰ ਦੇ ਮਾਈਕ ਨੂੰ ਵੀ ਉਖਾੜਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ 8 ਸੰਸਦ ਮੈਂਬਰਾਂ ਨੂੰ 1 ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ।

Click to comment

Leave a Reply

Your email address will not be published. Required fields are marked *

Most Popular

To Top