Punjab

ਵੱਡੀ ਖ਼ਬਰ: SGPC ਨੇ ਦਰਬਾਰ ਸਾਹਿਬ ਦੀਆਂ ਐਂਟਰੀਆਂ ’ਤੇ ਕੀਤੀ ਬੈਰੀਗੇਟਿੰਗ ਹਟਾਈ

ਬੀਤੇ ਦਿਨੀਂ ਹਰਿਮੰਦਰ ਸਾਹਿਬ ਦੇ ਗਲਿਆਰੇ ਦੀਆਂ ਐਂਟਰੀਆਂ ਨੂੰ ਐਸਜੀਪੀਸੀ ਵੱਲੋਂ ਬੈਰੀਗੇਟਿੰਗ ਕਰ ਕੇ ਬੰਦ ਕਰ ਦਿੱਤਾ ਗਿਆ ਸੀ ਪਰ ਲਗਾਤਾਰ ਸਿੱਖ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਐਸਜੀਪੀਸੀ ਨੇ ਅਪਣੇ ਪੈਰ ਪਿੱਛੇ ਪੁਟਦਿਆਂ ਦਰਬਾਰ ਸਾਹਿਬ ਦੀਆਂ ਐਂਟਰੀਆਂ ਉੱਤੇ ਕੀਤੀ ਬੈਰੀਗੇਟਿੰਗ ਨੂੰ ਹਟਾ ਦਿੱਤਾ ਹੈ।

ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਬੰਦ ਕੀਤੇ ਸਾਰੇ ਰਸਤਿਆਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਦਸ ਦਈਏ ਕਿ ਤੇਜਾ ਸਿੰਘ ਸਮੁੰਦਰੀ ਹਾਲ ਸਥਿਤ ਐਸਜੀਪੀਸੀ ਦਫ਼ਤਰ ਦੇ ਬਾਹਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਕਥਿਤ ਤੌਰ ‘ਤੇ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਝੜਪ ਹੋ ਗਈ ਸੀ।

ਇਹ ਵੀ ਪੜ੍ਹੋ: ਕਿਸਾਨ ਜੱਥੇਬੰਦੀਆਂ ਨੇ ਕਰਤਾ ਵੱਡਾ ਐਲਾਨ, ਇਸ ਦਿਨ ਪੰਜਾਬ ਰਹੇਗਾ ਬੰਦ

ਪਹਿਲਾਂ ਤਾਂ ਐਸਜੀਪੀਸੀ ਦੀ ਟਾਸਕ ਫੋਰਸ ਨੇ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਮੀਡੀਆ ਕਰਮੀਆਂ ਨਾਲ ਧੱਕਾ-ਮੁੱਕੀ ਹੋਣ ਦੇ ਇਲਜ਼ਾਮ ਵੀ ਲੱਗ ਰਹੇ ਹਨ।ਗੁਰੂ ਰਾਮਦਾਸ ਸਰ੍ਹਾਂ ਦੇ ਬਾਹਰ ਐਸਜੀਪੀਸੀ ਟਾਸਕ ਫੋਰਸ ਵਲੋਂ ਬੈਰੀਕੇਡ ਲਗਾਏ ਗਏ ਸਨ।

ਇਹ ਵੀ ਪੜ੍ਹੋ: ਪੰਜਾਬੀ ਭਾਸ਼ਾ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ’ਚ ਦਿੱਤਾ ਨੋਟਿਸ

ਦਰਅਸਲ, ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਲਈ ਸਤਿਕਾਰ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਅੱਜ ਦੂਜਾ ਦਿਨ ਸੀ। ਧਰਨੇ ‘ਤੇ ਬੈਠੇ ਲੋਕ ਇਸ ਮਾਮਲੇ ‘ਚ ਦੋਸ਼ੀਆਂ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਦੀ ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

Click to comment

Leave a Reply

Your email address will not be published. Required fields are marked *

Most Popular

To Top