ਵੱਡੀ ਖ਼ਬਰ, 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਮਿਲੀ ਮਨਜ਼ੂਰੀ

ਕਿਸਾਨਾਂ ਵੱਲੋਂ ਦਿੱਲੀ ਵਿੱਚ 26 ਜਨਵਰੀ ਲਈ ਖੂਬ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਨੇ 26 ਜਨਵਰੀ ਦੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਭਰੋਸਾ ਜਤਾਇਆ ਹੈ ਕਿ ਇਹ ਟਰੈਕਟਰ ਰੈਲੀ ਬਿਲਕੁਲ ਸ਼ਾਂਤੀ ਵਾਲੀ ਹੋਵੇਗੀ। ਪਰੇਡ ਦਾ ਰੂਟ ਕੱਲ੍ਹ ਫਾਈਨਲ ਹੋਵੇਗਾ।

ਸ਼ਨੀਵਾਰ ਨੂੰ ਕਿਸਾਨ ਲੀਡਰਾਂ ਅਤੇ ਪੁਲਿਸ ਦਰਮਿਆਨ ਇੱਕ ਮੀਟਿੰਗ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਇਸ ਦੇਸ਼ ‘ਚ ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ ਕਰੇਗਾ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਪੰਜ ਦੌਰ ਦੀ ਗੱਲਬਾਤ ਤੋਂ ਬਾਅਦ ਕਬੂਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਹ ਕਿਸਾਨਾਂ ਦੀ ਜਿੱਤ ਹੈ। ਦਿੱਲੀ ਪੁਲਿਸ ਅਤੇ ਕੇਂਦਰ ਨੂੰ ਵੀ ਪਰੇਡ ਅੱਗੇ ਝੁਕਣਾ ਪਿਆ ਹੈ। ਕਿਸਾਨਾਂ ਨੇ ਕਿਹਾ ਕਿ ਪੂਰੀ ਦੁਨੀਆ ਦਿੱਲੀ ‘ਚ ਕਿਸਾਨ ਪਰੇਡ ਦੇਖੇਗੀ। ਉਨ੍ਹਾਂ ਇਸ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਪਰੇਡ ਦਾ ਸਮਾਂ ਅਜੇ ਤੈਅ ਨਹੀਂ ਹੈ। ਪਰੇਡ 24 ਘੰਟੇ ਤੋਂ 72 ਘੰਟਿਆਂ ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਸਾਰੇ ਬੈਰੀਕੇਡ ਖੁੱਲ੍ਹਣਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ ਅਤੇ ਮਾਰਚ ਕਰਾਂਗੇ। ਰਸਤੇ ਬਾਰੇ ਵਿਆਪਕ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਇਤਿਹਾਸਕ ਪਰੇਡ ਹੋਵੇਗੀ।
ਦੇਸ਼ ਦੀ ਆਨ-ਬਾਨ-ਸ਼ਾਨ ‘ਤੇ ਕੋਈ ਫਰਕ ਨਹੀਂ ਪਵੇਗਾ। ਪਰੇਡ ਰੂਟ ਕੁਝ ਚੇਂਜ ਹੋਣਗੇ। ਪਰੇਡ ਦਾ ਰਸਤਾ ਕੱਲ ਤੱਕ ਫਾਈਨਲ ਹੋ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਬੈਰੀਕੇਡ ਤੋੜਨ ਦੀ ਚੇਤਾਵਨੀ ਦਿੱਤੀ ਸੀ ਪਰ ਪੁਲਿਸ ਖੁਦ ਇਸ ਨੂੰ ਹਟਾਉਣ ਲਈ ਰਾਜ਼ੀ ਹੋ ਗਈ।
