News

ਵੱਡੀ ਖ਼ਬਰ: ਸੁਖਜਿੰਦਰ ਰੰਧਾਵਾ ਦੇ ਘਰ ਸਮਰਥਕਾਂ ਨੇ ਵੰਡੇ ਲੱਡੂ, ਮਨਾਈਆਂ ਖੁਸ਼ੀਆਂ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ। ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋਈ ਹੋਈ ਹੈ ਤੇ ਇਹ ਸਮਰਥਕ ਭੰਗੜਾ ਪਾ ਰਹੇ ਹਨ। ਕਾਂਗਰਸ ਹਾਈਕਮਾਨ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪਣ ਦਾ ਫੈਸਲਾ ਲੈ ਲਿਆ ਹੈ। ਹਾਈ ਕਮਾਨ ਨੇ ਰੰਧਾਵਾ ਦੇ ਨਾਮ ਉੱਤੇ ਮੋਹਰ ਲਗਾ ਦਿੱਤੀ ਹੈ। 

Captain Amarinder Singh resigns as Punjab CM

ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਲੋਕਾਂ ਦਾ ਤਾਂਤਾ ਲੱਗ ਚੁੱਕਾ ਹੈ। ਉੱਥੇ ਵਿਆਹ ਵਰਗਾ ਮਾਹੌਲ ਬਣ ਚੁੱਕਾ ਹੈ ਤੇ ਲੋਕ ਲੱਡੂ ਵੀ ਵੰਡ ਰਹੇ ਹਨ। ਫਿਲਹਾਲ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੇ ਨਾਲ ਦੋ ਉਪ ਮੁੱਖ ਮੰਤਰੀ ਵੀ ਲਾਏ ਜਾਣਗੇ। ਜਿਨ੍ਹਾਂ ਬਾਰੇ ਵੀ ਫੈਸਲਾ ਲੈ ਲਿਆ ਗਿਆ ਹੈ।

ਅਰੁਣਾ ਚੌਧਰੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਡਿਪਟੀ ਸੀਐਮ ਲਾਉਣ ਬਾਰੇ ਚਰਚਾ ਹੈ। ਹਾਲਾਂਕਿ ਫਿਲਹਾਲ ਕੋਈ ਵੀ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਸੂਤਰ ਦੱਸਦੇ ਹਨ ਕਿ ਇਸ ਬਾਰੇ ਆਖਰੀ ਫੈਸਲਾ ਲੈ ਲਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸ, ਹਿੰਦੂ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਕਰਨ ਲਈ ਇਸ ਤਰ੍ਹਾਂ ਦੀ ਰਣਨੀਤੀ ਬਣਾ ਰਹੀ ਹੈ।

Click to comment

Leave a Reply

Your email address will not be published.

Most Popular

To Top