ਹੁਣੇ ਹੁਣੇ ਆਈ ਚੰਡੀਗੜ ਤੋਂ ਵੱਡੀ ਖਬਰ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਲਈ ਹੁਣ ਇਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਜਿਸ ਵਿੱਚ ਸੁਮੇਰ ਸਿੰਘ ਸੈਣੀ ਉਪਰ ਚੱਲ ਰਹੇ ਭਗਵੰਤ ਸਿੰਘ ਮੁਲਤਾਨੀ ਅਗਵਾ ਕੇਸ ਵਿਚ ਅਦਾਲਤ ਨੇ ਆਈ ਪੀ ਸੀ ਡੀ ਬੀ ਧਾਰਾ 302 ਲਾਉਣ ਦਾ ਫੈਸਲਾ ਵੀ ਕੀਤਾ ਹੈ। 302 ਲਾਉਣ ਦੀ ਮਨਜ਼ੂਰੀ ਅੱਜ ਮੋਹਾਲੀ ਕੋਰਟ ਨੇ ਦੇ ਦਿੱਤੀ ਹੈ। ਹੁਣ ਮੁਲਤਾਨੀ ਮਾਮਲੇ ਵਿੱਚ ਸੈਣੀ ਖਿਲਾਫ ਧਾਰਾ 302 ਜੁੜੇਗੀ।

18 ਅਗਸਤ ਨੂੰ ਮੁਲਜ਼ਮ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਕਰਨ ਤੋਂ ਬਾਅਦ ਦੋਹਾਂ ਨੂੰ ਗਵਾਹ ਤਿਆਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਪਿਛਲੇ ਮਹੀਨੇ ਹੀ ਸੈਣੀ ਖਿਲਾਫ 29 ਸਾਲਾਂ ਬਾਅਦ ਇਹ ਮਾਮਲਾ ਦੁਬਾਰਾ ਖੁਲ੍ਹਿਆ। ਕਿਡਨੈਪਿੰਗ ਮਾਮਲੇ ਵਿਚ ਮੋਹਾਲੀ ਪੁਲਸ ਨੇ ਮੁਲਤਾਨੀ ਦੀ ਭਰਾ ਦੀ ਸ਼ਿਕਾਇਤ ਤੇ ਰੀ-ਓਪਨ ਕੀਤਾ ਸੀ। ਜਿਸ ਤੇ ਕਈ ਲੋਕਾਂ ਖਿਲਾਫ਼ fIR ਦਰਜ ਹੋਈ ਸੀ। ਸੈਣੀ ਦੀ ਗ੍ਰਿਫ਼ਤਾਰੀ ਤੇ ਮੋਹਾਲੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ।

2008 ਵਿੱਚ ਸੀ ਬੀ ਆਈ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੇ ਖਿਲਾਫ ਕੇਸ ਦਰਜ ਕੀਤਾ ਸੀ। ਪਰ ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾਈ ਸੀ। ਇਹ ਕੇਸ 1991 ਦਾ ਹੈ। ਓਧਰੋਂ ਮੁਲਤਾਨੀ ਦੇ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਪੁਲਿਸ ਦੇ ਟਾਰਚਰ ਦੌਰਾਨ ਮੁਲਤਾਨੀ ਦੀ ਮੌਤ ਹੋ ਗਈ ਸੀ। ਅੱਜ ਇਕ ਵਾਰ ਫ਼ਿਰ ਤੋਂ ਇਸ ਮਾਮਲੇ ਤੇ ਸੁਣਵਾਈ ਹੋਈ ਹੈ।
