ਵੱਡੀ ਖ਼ਬਰ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗੱਠਜੋੜ

ਪੰਜਾਬ ਵਿੱਚ 8 ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਗਲੀਆਂ ਚੋਣਾਂ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਜਾ ਰਿਹਾ ਹੈ। ਅੱਜ ਸ਼ਨੀਵਾਰ ਨੂੰ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਗੱਠਜੋੜ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਐਨਡੀਏ ਦਾ ਹਿੱਸਾ ਸੀ, ਪਰ ਖੇਤੀਬਾੜੀ ਬਿੱਲ ਦੇ ਮੁੱਦੇ ’ਤੇ ਇਹ ਗੁਹੜਾ ਸਬੰਧ ਟੁੱਟ ਗਿਆ।

ਉੱਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਮਾਝੇ ਵਿਚ 5 ਸੀਟਾਂ , ਦੋਆਬਾ ਵਿਚ 8 ਸੀਟਾਂ , ਮਾਲਵੇ ਵਿਚ 7 ਸੀਟਾਂ ‘ਤੇ ਬਸਪਾ ਚੋਣ ਲੜੇਗੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀਆਂ 117 ਸੀਟਾਂ ਵਿੱਚੋਂ ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗੀ।
ਸਾਲਾਂ ਤੋਂ ਇਕੱਠੇ ਰਹੇ ਭਾਜਪਾ ਅਤੇ ਅਕਾਲੀਆਂ ਦੇ ਆਪਸ ਵਿੱਚ ਸਬੰਧ ਖ਼ਤਮ ਹੋ ਗਏ। ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ 1996 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਲਗਪਗ 27 ਸਾਲਾਂ ਬਾਅਦ ਆਪਸ ਵਿੱਚ ਮਿਲ ਰਹੇ ਹਨ। ਫਿਰ ਗਠਜੋੜ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ 11 ਜਿੱਤੀਆਂ।
ਉਧਰ ਬਸਪਾ ਨੇ ਤਿੰਨੋਂ ਸੀਟਾਂ ਜਿੱਤੀਆਂ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 10 ਚੋਂ ਅੱਠ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਹੁਣ ਇਹ ਵੇਖਣਾ ਹੋਵੇਗਾ ਕਿ ਇਸ ਗਠਜੋੜ ਨਾਲ ਸੂਬੇ ਦੇ ਸਿਆਸੀ ਸਮੀਕਰਨ ਕੀ ਰੁਖ਼ ਇਖ਼ਤਿਆਰ ਕਰਦੇ ਹਨ। ਇਹ ਵੀ ਸਵਾਲ ਉੱਠਦਾ ਹੈ ਕਿ ਦੋਵੇਂ ਪਾਰਟੀਆਂ ਸੂਬੇ ਵਿੱਚ 2022 ਵਿੱਚ ਹੋਣ ਵਾਲੀਆਂ ਕਿੰਨੀਆਂ ਸੀਟਾਂ ’ਤੇ ਚੋਣ ਲੜਨ ਲਈ ਮੈਦਾਨ ਵਿੱਚ ਉਤਰਦੀ ਹੈ।
