Business

ਵੱਡੀ ਖ਼ਬਰ, ਲੰਬੇ ਸਮੇਂ ਬਾਅਦ ਸਸਤਾ ਹੋਇਆ ਪੈਟਰੋਲ-ਡੀਜ਼ਲ

ਅੱਜ ਯਾਨੀ 24 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਪੈਟਰੋਲ ਅਤੇ ਡੀਜ਼ਲ ਦੋਵੇਂ ਸਸਤੇ ਹੋਏ ਹਨ। ਦਿੱਲੀ ਵਿੱਚ ਪੈਟਰੋਲ ਪ੍ਰਤੀ ਲੀਟਰ 28 ਪੈਸੇ ਅਤੇ ਡੀਜ਼ਲ 17 ਪੈਸੇ ਸਸਤਾ ਹੋਇਆ ਹੈ। ਇਸ ਤੋਂ ਪਹਿਲਾਂ ਲਗਾਤਾਰ 24ਵੇਂ ਦਿਨ ਤਕ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।

Petrol, diesel prices hiked again, 16th time this month | Hindustan Times

ਮੁੰਬਈ ਵਿੱਚ ਡੀਜ਼ਲ 88.42 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 97.40 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਰਟੋਲ 91.18 ਰੁਪੇ ਪ੍ਰਤੀ ਲੀਟਰ ਅਤੇ ਡੀਜ਼ਲ 84.18 ਰੁਪਏ ਪ੍ਰਤੀ ਲੀਟਰ ਅਤੇ ਚੇਨੱਈ ਵਿੱਚ ਪੈਟਰੋਲ 92.95 ਰੁਪਏ ਅਤੇ ਡੀਜ਼ਲ 86.29 ਰੁਪਏ ਲੀਟਰ ਹੈ। ਪਟਨਾ ਵਿੱਚ ਪੈਟਰੋਲ ਦੀ ਕੀਮਤ 93.31 ਰੁਪਏ ਅਤੇ ਡੀਜ਼ਲ 86.55 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਲਖਨਊ ਵਿੱਚ ਪੈਟਰੋਲ 89.18 ਅਤੇ ਡੀਜ਼ਲ 81.70 ਰੁਪਏ ਪ੍ਰਤੀ ਲੀਟਰ ਰਿਹਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 15 ਦਿਨ ਵਿੱਚ 10 ਫ਼ੀਸਦੀ ਤਕ ਘਟ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੂਡ ਦੀਆਂ ਕੀਮਤਾਂ ਕੀ ਹਨ, ਇਸ ਆਧਾਰ ਤੇ ਰੋਜ਼ ਤੈਅ ਹੁੰਦਾ ਹੈ।

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਦੀ ਜਾਣਕਾਰੀ ਐਸਐਮਐਸ ਦੁਆਰਾ ਲਈ ਜਾ ਸਕਦੀ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਵਧ ਜਾਂਦੀਆਂ ਹਨ। ਬਜਟ 2021-22 ਵਿੱਚ ਪੈਟਰੋਲ ਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 4 ਰੁਪਏ ਪ੍ਰਤੀ ਲੀਟਰ ਦਾ ਐਗਰੀ ਇਨਫ੍ਰਾ ਸੈਸ ਲਾਉਣ ਦਾ ਐਲਾਨ ਹੋਇਆ ਸੀ, ਪਰ ਸਰਕਾਰ ਦਾ ਕਹਿਣਾ ਸੀ ਕਿ ਇਸ ਨਾਲ ਜਨਤਾ ਤੇ ਕੋਈ ਵਧ ਬੋਝ ਨਹੀਂ ਆਵੇਗਾ।  

Click to comment

Leave a Reply

Your email address will not be published. Required fields are marked *

Most Popular

To Top