News

ਵੱਡੀ ਖ਼ਬਰ: ਭਾਜਪਾ ਦੇ ਮੁੱਖ ਮੰਤਰੀ ਨੇ ਕਿਸਾਨੀ ਅੰਦੋਲਨ ਕਰਕੇ ਦਿੱਤਾ ਅਸਤੀਫ਼ਾ?

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਅੱਜ 4 ਵਜੇ ਰਾਜਪਾਲ ਬੇਬੀ ਰਾਨੀ ਮੌਰਿਆ ਨਾਲ ਮੁਲਾਕਾਤ ਕੀਤੀ ਅਤੇ ਅਪਣਾ ਅਸਤੀਫ਼ਾ ਉਹਨਾਂ ਨੂੰ ਸੌਂਪ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਆਯੋਜਿਤ ਪੀਸੀ ਵਿੱਚ ਰਾਵਤ ਨੇ ਕਿਹਾ ਕਿ ਮੈਂ ਅਪਣਾ ਤਿਆਗ ਪੱਤਰ ਰਾਜਪਾਲ ਨੂੰ ਸੌਂਪ ਦਿੱਤਾ ਹੈ। ਭਾਜਪਾ ਵਿੱਚ ਜੋ ਵੀ ਫ਼ੈਸਲੇ ਹੁੰਦੇ ਹਨ ਉਹ ਸਮੂਹਿਕ ਵਿਚਾਰਾਂ ਤੋਂ ਬਾਅਦ ਹੁੰਦੇ ਹਨ।

Trivendra Singh Rawat resigns as Uttarakhand CM | Deccan Herald

ਅਸਤੀਫ਼ਾ ਦੇਣ ਤੋਂ ਬਾਅਦ ਤ੍ਰਿਵੇਂਦਰ ਰਾਵਤ ਨੇ ਕਿਹਾ, “ਮੈਂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਰਿਹਾ ਹਾਂ। ਮੈਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ 4 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੇਰੀ ਪਾਰਟੀ ਨੇ ਮੈਨੂੰ ਸੁਨਿਹਰੀ ਮੌਕਾ ਦਿੱਤਾ ਹੈ।” ਭਾਜਪਾ ਦੇ ਕਈ ਵਿਧਾਇਕਾਂ ਦੁਆਰਾ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਤ੍ਰਿਵੇਂਦਰ ਸਿੰਘ ਰਾਵਤ ਦੇ ਮੁੱਖ ਮੰਤਰੀ ਬਣੇ ਰਹਿਣ ਦਾ ਸੰਕਟ ਸੀ।

ਜਿਸ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਪਿਛਲੇ ਦੋ ਦਿਨਾਂ ਤੋਂ ਮੰਥਨ ਕਰ ਰਹੀ ਸੀ। ਉਦੋਂ ਤੋਂ ਹੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਤ੍ਰਿਵੇਂਦਰ ਸਿੰਘ ਰਾਵਤ ਦੀ ਸੀਐਮ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਜੇ ਉਤਰਾਖੰਡ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਇੱਥੇ ਕੁਲ ਵਿਧਾਇਕਾਂ ਦੀ ਗਿਣਤੀ 70 ਹੈ, ਜਦਕਿ ਭਾਜਪਾ ਕੋਲ 56 ਵਿਧਾਇਕ ਹਨ, ਉੱਥੇ ਹੀ ਕਾਂਗਰਸ ਕੋਲ 11 ਅਤੇ 2 ਵਿਧਾਇਕ ਆਜ਼ਾਦ ਹਨ ਜਦਕਿ ਇਕ ਸੀਟ ਅਜੇ ਵੀ ਖਾਲ੍ਹੀ ਹੈ।

ਉੱਤਰਾਖੰਡ ਵਿੱਚ ਜੇ ਤ੍ਰਿਵੇਂਦਰ ਸਿੰਘ ਰਾਵਤ ਦੀ ਛੁੱਟੀ ਹੁੰਦੀ ਹੈ ਤਾਂ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਇਸ ’ਤੇ ਚਰਚਾ ਹੋਣਾ ਆਮ ਗੱਲ ਹੈ। ਉੱਤਰਾਖੰਡ ਵਿੱਚ ਪਾਰਟੀ ਦੇ ਕਈ ਵਿਧਾਇਕਾਂ ਅਤੇ ਮੰਤਰੀਆਂ ਨੇ ਤ੍ਰਿਵੇਂਦਰ ਸਿੰਘ ਰਾਵਤ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਉਸ ਤੋਂ ਬਾਅਦ ਤੋਂ ਹੀ ਉਤਰਾਖੰਡ ਦੀ ਸਰਕਾਰ ’ਤੇ ਸੰਕਟ ਦੇ ਬੱਦਲ਼ ਛਾਏ ਹੋਏ ਹਨ।

ਪਹਿਲਾਂ ਭਾਰਤੀ ਜਨਤਾ ਪਾਰਟੀ ਦੁਆਰਾ ਦਿੱਲੀ ਤੋਂ ਸੁਪਰਵਾਈਜ਼ਰ ਨੂੰ ਭੇਜਿਆ ਗਿਆ, ਉਸ ਤੋਂ ਬਾਅਦ ਬੀਤੇ ਦਿਨ ਤ੍ਰਿਵੇਂਦਰ ਸਿੰਘ ਰਾਵਤ ਦਿੱਲੀ ਆਏ। ਦਿੱਲੀ ਵਿੱਚ ਉੱਤਰਾਖੰਡ ਸੀਐਮ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਸੰਸਦ ਅਨਿਲ ਬਲੂਨੀ ਸਮੇਤ ਕਈ ਆਗੂਆਂ ਨਾਲ ਮੁਲਾਕਾਤ ਕੀਤੀ।    

Click to comment

Leave a Reply

Your email address will not be published. Required fields are marked *

Most Popular

To Top