Punjab

ਵੱਡੀ ਖ਼ਬਰ: ਬੀਜੇਪੀ ਦੇ ਸੀਨੀਅਰ ਲੀਡਰਾਂ ਨੇ ਲਾਈ ਅਸਤੀਫਿਆਂ ਦੀ ਝੜੀ

ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪਿੰਡਾਂ ਵਿੱਚ ਦਾਖਲ ਹੋਣ ਤੇ ਵੀ ਰੋਕ ਲਗਾਈ ਗਈ ਹੈ। ਲੋਕ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸੜਕਾਂ, ਪੱਟੜੀਆਂ ਤੇ ਬੈਠੇ ਹਨ ਅਤੇ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੇ ਹਨ।

ਕਿਸਾਨਾਂ ਦਾ ਹੌਂਸਲਾ ਵੀ ਬੁਲੰਦ ਹੈ ਕਿ ਜਦੋਂ ਤਕ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਹ ਅਪਣੇ ਧਰਨੇ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਲੋਕਾਂ ਦਾ ਵਿਰੋਧ ਵੇਖ ਕੇ ਹੁਣ ਬੀਜੇਪੀ ਲੀਡਰ ਅਸਤੀਫੇ ਦੇਣ ਲੱਗੇ ਹਨ। ਕਾਨੂੰਨ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਫ਼ਤਹਿਗੜ੍ਹ ਸਾਹਿਬ ਦੇ 11 ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ।

ਕਿਸਾਨ ਮੋਰਚਾ ਭਾਜਪਾ ਜਨਰਲ਼ ਸਕੱਤਰ ਤੇ ਅਸਤੀਫ਼ੇ ਦੇਣ ਵਾਲੇ ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨ ਮਾਰੂ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਅਸਤੀਫੇ ਪਾਰਟੀ ਤੋਂ ਵੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਅਸਤੀਫੇ ਦੇ ਰਹੇ ਹਾਂ ਕਿਉਂਕਿ ਮੋਦੀ ਸਰਕਾਰ ਨੇ ਕਿਸਾਨ ਵਰੋਧੀ ਕਾਨੂੰਨ ਬਣਾਇਆ ਹੈ ਤੇ ਅਸੀਂ ਇਸ ਦੇ ਖਿਲਾਫ ਹਾਂ।

ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਖੇਤੀ ਕਾਨੂੰਨਾਂ ਖਿਲਾਫ ਦਾਇਰ ਪਟੀਸ਼ਨ ਵਾਪਸ ਲੈਣ ਦਾ ਕੀਤਾ ਫ਼ੈਸਲਾ

ਉਨ੍ਹਾਂ ਕਿਹਾ ਅਸੀਂ ਆਪ ਕਿਸਾਨ ਹਾਂ ਤੇ ਅਸੀਂ ਕਦੇ ਵੀ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਲਈ ਅਸੀਂ ਅਸਤੀਫੇ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇੰਝ ਲਗਦਾ ਸੀ ਕਿ ਮੋਦੀ ਸਾਹਬ ਇਸ ਕਨੂੰਨ ‘ਚ ਜੋ ਘਾਟ ਹੈ, ਉਸ ਨੂੰ ਦੂਰ ਕਰ ਐਮਐਸਪੀ ਰਿਟਨ ‘ਚ ਦੇ ਦੇਣਗੇ ਪਰ ਉਨ੍ਹਾਂ ਨਹੀਂ ਦਿੱਤਾ।

ਇਹ ਵੀ ਪੜ੍ਹੋ: ਸੂਬਾ ਸਰਕਾਰ ਨੇ 1 ਲੱਖ ਨੌਕਰੀਆਂ ਦੇਣ ਦਾ ਕੀਤਾ ਐਲਾਨ

ਇਸ ਲਈ ਅਸੀਂ ਇਸ ਦੇ ਖਿਲਾਫ ਹਾਂ ਤੇ ਅਸਤੀਫੇ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਮੋਦੀ ਸਾਹਿਬ ਨੂੰ ਇਹੀ ਬੇਨਤੀ ਕਰਦੇ ਹਨ ਕਿ ਉਹ ਕਨੂੰਨ ਬਾਰੇ ਦੁਬਾਰਾ ਸੋਚਣ ਤੇ ਕਿਸਾਨ ਦੇ ਹੱਕ ‘ਚ ਜਿਵੇ ਕਿਸਾਨ ਕਹਿੰਦੇ ਹਨ ਉਸ ਤਰ੍ਹਾਂ ਕਨੂੰਨ ‘ਚ ਸੋਧ ਕਰਨ, ਜਿਸ ਨਾਲ ਕਿਸਾਨਾਂ ਦਾ ਫਾਇਦਾ ਹੋਵੇ।

Click to comment

Leave a Reply

Your email address will not be published. Required fields are marked *

Most Popular

To Top