ਵੱਡੀ ਖ਼ਬਰ: ਪੰਜਾਬ ਦੀਆਂ 2 ਮਹਿਲਾ IPS ਪਹਿਲੀ ਵਾਰ ਬਣੀਆਂ DGP

 ਵੱਡੀ ਖ਼ਬਰ: ਪੰਜਾਬ ਦੀਆਂ 2 ਮਹਿਲਾ IPS ਪਹਿਲੀ ਵਾਰ ਬਣੀਆਂ DGP

ਪੰਜਾਬ ਵਿੱਚ 2 ਮਹਿਲਾ ਆਈਪੀਐਸ ਅਧਿਕਾਰੀ ਪਹਿਲੀ ਵਾਰ ਡੀਜੀਪੀ ਬਣਨ ਜਾ ਰਹੀਆਂ ਹਨ। ਆਈਪੀਐਸ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਸੋਮਵਾਰ ਨੂੰ ਡੀਜੀਪੀ ਦਾ ਅਹੁਦਾ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਅਈਪੀਐਸ ਅਧਿਕਾਰੀ ਬਣ ਗਈਆਂ ਹਨ।

Meet The First 2 Women DGP Punjab Police

ਉਹ ਉਹਨਾਂ 7 ਐਡੀਸ਼ਨਲ ਡੀਜੀਪੀ ਰੈਂਕ ਦੇ ਅਫ਼ਸਰਾਂ ਵਿੱਚੋਂ ਇੱਕ ਹਨ, ਜਿਹਨਾਂ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ। ਤਰੱਕੀ ਹਾਸਲ ਕਰਨ ਵਾਲੇ ਸਾਰੇ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ।

ਗੁਰਪ੍ਰੀਤ ਕੌਰ ਦਿਓ ਪੰਜਾਬ ਪੁਲਿਸ ਵਿੱਚ 5 ਸਤੰਬਰ, 1993 ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਸਨ। ਦੂਜੇ ਪਾਸੇ ਸ਼ਸ਼ੀ ਪ੍ਰਭਾ ਦਿਵੇਦੀ ਵੀ ਸਾਲ 1993 ਬੈਚ ਦੇ ਹਨ। ਉਹ ਸਤੰਬਰ 1994 ਨੂੰ ਆਈਪੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਸਨ।

 

Leave a Reply

Your email address will not be published. Required fields are marked *