News

ਵੱਡੀ ਖ਼ਬਰ: ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦਵਾਉਣ ਵਾਲੀ ਵਕੀਲ ਸੀਮਾ ਕੁਸ਼ਵਾਹਾ ਮੁਫ਼ਤ ਲੜੇਗੀ ਪੀੜਤ ਮਨੀਸ਼ਾ ਦਾ ਕੇਸ

2012 ਵਿੱਚ ਨਿਰਭਆ ਕੇਸ ਲੜ ਕੇ ਕਾਤਲਾਂ ਨੂੰ ਫਾਂਸੀ ਦਵਾਉਣ ਵਾਲੀ ਵਕੀਲ ਸੀਮਾ ਕੁਸ਼ਵਾਹਾ ਹੁਣ ਫ੍ਰੀ ਵਿੱਚ ਲੜੇਗੀ ਉੱਤਰ ਪ੍ਰਦੇਸ਼ ਦੀ ਮਨੀਸ਼ਾ ਦਾ ਕੇਸ, ਸੀਮਾ ਅੱਜ ਮਨੀਸ਼ਾ ਦੇ ਪਰਿਵਾਰ ਨੂੰ ਮਿਲਣ ਉੱਤਰ ਪ੍ਰਦੇਸ਼ ਜਾਵੇਗੀ। ਦਸ ਦਈਏ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਚੰਦਪਾ ਖੇਤਰ ‘ਚ 14 ਸਤੰਬਰ ਨੂੰ ਇਕ ਅਨੁਸੂਚਿਤ ਜਾਤੀ ਦੀ ਧੀ ਦਾ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ।

15 ਦਿਨ ਬਾਅਦ ਯਾਨੀ 29 ਸਤੰਬਰ ਨੂੰ ਸਫ਼ਦਰਗੰਜ ਹਸਪਤਾਲ ‘ਚ ਉਸ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਬੀਤੀ ਰਾਤ ਯੂ.ਪੀ. ਪੁਲਸ ਨੇ ਉਸ ਦੇ ਘਰਵਾਲਿਆਂ ਦੀ ਮਰਜ਼ੀ ਦੇ ਬਿਨਾਂ ਅੱਧੀ ਰਾਤ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ, ਉਸ ਨਾਲ ਪੂਰੇ ਦੇਸ਼ ‘ਚ ਗੁੱਸਾ ਹੈ।

ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ’ਚ MSP ’ਤੇ ਇੰਨੇ ਕਰੋੜ ’ਚ ਝੋਨੇ ਦੀ ਹੋਈ ਖਰੀਦ

ਪੀੜਤਾ ਦੇ ਭਰਾ ਨੇ ਦੱਸਿਆ, “ਮੇਰੀ ਭੈਣ, ਮਾਂ ਅਤੇ ਵੱਡਾ ਭਰਾ ਘਾਹ ਲੈਣ ਗਏ ਸਨ। ਭਰਾ ਘਾਹ ਦੀ ਇੱਕ ਪੰਡ ਲੈ ਕੇ ਘਰ ਆ ਗਿਆ ਸੀ। ਮਾਂ ਅੱਗੇ ਘਾਹ ਕੱਟ ਰਹੀ ਸੀ, ਉਹ ਪਿੱਛੇ ਸੀ। ਉੱਥੇ ਹੀ ਉਸਨੂੰ ਖਿੱਚ ਕੇ ਗੈਂਗਰੇਪ ਕੀਤਾ ਗਿਆ। ਉਹ ਮੇਰੀ ਮਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ।”

ਇਹ ਵੀ ਪੜ੍ਹੋ: ਚੰਡੀਗੜ੍ਹ ਹੋ ਗਿਆ ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ

ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ, ਜਿਸ ਕਮਰੇ ਵਿੱਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਗੱਲ ਕੀਤੀ ਜਾ ਰਹੀ ਹੈ। ਉਹ ਇੱਕ ਕਰਿਆਨੇ ਦੀ ਦੁਕਾਨ ਦੇ ਪਿੱਛੇ ਵਾਲਾ ਕਮਰਾ ਹੈ। ਸ਼ਿਕਾਇਤ ਦੇ ਅਨੁਸਾਰ ਕਰਿਆਨੇ ਦੀ ਦੁਕਾਨ ਚਲਾਉਣ ਵਾਲਾ ਵਿਅਕਤੀ ਇਸ ਘਟਨਾ ਦਾ ਮਾਸਟਰਮਾਈਂਡ ਹੈ।

ਸਮੂਹਿਕ ਜਬਰ ਜਨਾਹ ਤੋਂ ਬਾਅਦ, ਜਦੋਂ ਵਿਦਿਆਰਥਣ ਦੀ ਹਾਲਤ ਵਿਗੜਨ ਲੱਗੀ ਤਾਂ ਨੌਜਵਾਨਾਂ ਨੇ ਗੁਆਂਢੀ ਦੇ ਇੱਕ ਨਿੱਜੀ ਡਾਕਟਰ ਨੂੰ ਇਲਾਜ ਲਈ ਬੁਲਾਇਆ, ਪਰ ਡਾਕਟਰ ਨੇ ਕਮਰੇ ਵਿੱਚ ਇਕਲੀ ਕੁੜੀ ਨੂੰ ਵੇਖ ਕੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

Click to comment

Leave a Reply

Your email address will not be published.

Most Popular

To Top