Tech

ਵੱਡੀ ਖ਼ਬਰ: ਗੂਗਲ ਪਲੇਅ ਸਟੋਰ ਤੋਂ ਗਾਇਬ ਹੋਇਆ Paytm ਐਪ

ਮਸ਼ਹੂਰ ਡਿਜੀਟਲ ਪੇਮੈਂਟ ਸਰਵਿਸ ਐਪ ਪੇਟੀਐਮ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਪੇਟੀਐਮ ਦੀ ਐਪ ਗੂਗਲ ਦੀਆਂ ਕੁੱਝ ਪਾਲਿਸਾਂ ਦਾ ਉਲੰਘਣ ਕਰ ਰਹੀ ਸੀ।

ਪੇਟੀਐਮ ਨੇ ਇਕ ਬਿਆਨ ਵਿੱਚ ਕਿਹਾ ਕਿ ਗਾਹਕ ਇਸ ਐਪ ਦਾ ਇਸਤੇਮਾਲ ਜਾਰੀ ਰੱਖ ਸਕਦੇ ਹਨ ਅਤੇ ਉਹਨਾਂ ਦਾ ਪੈਸਾ ਵੀ ਸੁਰੱਖਿਅਤ ਰਹੇਗਾ। ਹਾਲਾਂਕਿ ਪੇਟੀਐਮ ਦੇ ਬਾਕੀ ਐਪ ਜਿਵੇਂ Paytm Money ਅਤੇ Paytm Mall ਅਜੇ ਵੀ ਗੂਗਲ ਪਲੇਅ ਸਟੋਰ ਤੇ ਬਰਕਕਾਰ ਹਨ।  

ਗੂਗਲ ਅਪਣੇ ਪਲੇਟਫਾਰਮ ਤੇ ਕਿਸੇ ਵੀ ਤਰ੍ਹਾਂ ਦੀ ਗੇਮਬਲਿੰਗ ਜਾਂ ਬੇਟਿੰਗ ਐਪਸ ਨੂੰ ਥਾਂ ਨਹੀਂ ਦਿੰਦਾ। ਪੇਟੀਐਮ ਦੀ ਐਪ ਤੋਂ ਇਕ ਬੇਟਿੰਗ ਐਪ ਤੇ ਯੂਜ਼ਰ ਨੂੰ ਰੀ-ਡਾਇਰੈਕਟ ਕੀਤਾ ਜਾ ਰਿਹਾ ਸੀ। ਗੂਗਲ ਨੇ ਪੇਟੀਐਮ ਡੈਵਲਪਰਸ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਸੀ। ਪਰ ਕੋਈ ਐਕਸ਼ਨ ਨਾ ਹੋਣ ਤੇ ਕੰਪਨੀ ਨੇ ਆਖਿਰਕਾਰ ਐਪ ਨੂੰ ਹੀ ਰਿਮੂਵ ਕਰ ਦਿੱਤਾ।

ਪਲੇਅ ਸਟੋਰ ਤੋਂ ਐਪ ਹਟਣ ਤੋਂ ਬਾਅਦ ਪੇਟੀਐਮ ਦਾ ਪੱਖ ਵੀ ਆ ਗਿਆ ਹੈ। ਕੰਪਨੀ ਨੇ ਇਕ ਟਵੀਟ ਵਿੱਚ ਯੂਜ਼ਰਸ ਨੂੰ ਪਰੇਸ਼ਾਨ ਨਾ ਹੋਣ ਲਈ ਕਿਹਾ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਪੇਟੀਐਮ ਦੀ ਐਂਡ੍ਰਾਇਡ ਐਪ ਗੂਗਲ ਦੇ ਪਲੇਅ ਸਟੋਰ ਤੇ ਨਵੇਂ ਡਾਊਨਲੋਡਸ ਜਾਂ ਅਪਡੇਟਸ ਲਈ ਅਸਥਾਈ ਤੌਰ ਤੇ ਉਪਲੱਬਧ ਨਹੀਂ ਹੈ।

ਇਹ ਜਲਦ ਹੀ ਫਿਰ ਤੋਂ ਉਪਲੱਬਧ ਹੋਵੇਗੀ। ਤੁਹਾਡਾ ਸਾਰਾ ਪੈਸਾ ਬਿਲਕੁੱਲ ਸੇਫ਼ ਹੈ ਅਤੇ ਤੁਸੀਂ ਅਪਣਾ ਪੇਟੀਐਮ ਐਪ ਨਾਰਮਲ ਤੌਰ ਤੇ ਇਸਤੇਮਾਲ ਕਰ ਸਕਦੇ ਹੋ। ਪੇਟੀਐਮ ਨੂੰ ਐਪ ਸਟੋਰ ਤੋਂ ਹਟਾਉਣ ਤੇ ਐਂਡ੍ਰਾਇਡ ਸਿਕਿਊਰਿਟੀ ਐਂਡ ਪ੍ਰਾਈਵੇਸੀ ਦੇ ਪ੍ਰੋਡਕਟ ਵਾਇਸ ਪ੍ਰੋਸਿਡੇਂਟ ਸੁਜਨ ਫ੍ਰੇ ਨੇ ਬਿਆਨ ਜਾਰੀ ਕੀਤਾ ਹੈ।

ਬਿਆਨ ਵਿੱਚ ਕਿਹਾ ਗਿਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਆਨਲਾਈਨ ਕੈਸਿਨੋ ਦੀ ਇਜ਼ਾਜ਼ਤ ਨਹੀਂ ਦਿੰਦੇ ਅਤੇ ਨਾ ਹੀ ਸਪੋਰਟਸ ਬੇਟਿੰਗ ਨੂੰ ਵਧਾਵਾ ਦੇਣ ਵਾਲੀ ਅਨਰੇਗੁਲੇਟੇਡ ਗੈਂਮਬਲਿੰਗ ਐਪਸ ਨੂੰ ਸਪੋਰਟ ਕਰਦੇ ਹਨ। ਇਸ ਵਿੱਚ ਉਹ ਐਪ ਵੀ ਸ਼ਾਮਲ ਹਨ ਜਿਹੜੀਆਂ ਗਾਹਕਾਂ ਨੂੰ ਬਾਹਰੀ ਵੈਬਸਾਈਟ ਤੇ ਭੇਜਦੀਆਂ ਹਨ ਜਿੱਥੇ ਉਹ ਪੇਡ ਟੂਰਨਾਮੈਂਟ ਵਿੱਚ ਅਸਲੀ ਪੈਸਾ ਜਾਂ ਕੈਸ਼ ਪ੍ਰਾਈਜ਼ ਜਿੱਤ ਸਕਦੇ ਹਨ। ਇਹ ਉਹਨਾਂ ਦੀਆਂ ਨੀਤੀਆਂ ਦਾ ਉਲੰਘਣ ਹੈ।  

Click to comment

Leave a Reply

Your email address will not be published. Required fields are marked *

Most Popular

To Top