ਮੋਗਾ: ਲਗਾਤਾਰ ਕਈ ਦਹਾਕੇ ਆਪਣੀ ਮਾਂ ਖੇਡ ਕਬੱਡੀ ‘ਚ ਧਾਕ ਜਮਾਉਣ ਵਾਲੇ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੱਲ ਕਲਾਂ ਦੇ ਜੰਮਪਲ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ ‘ਚ ਅੱਜ ਦਿਹਾਂਤ ਹੋ ਗਿਆ। ਇਸ ਹੋਣਹਾਰ ਕਬੱਡੀ ਖਿਡਾਰੀ ਕੁਲਜੀਤ ਦੀ ਮੌਤ ਦੀ ਖ਼ਬਰ ਦਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਪੱਤਾ ਲੱਗਾ ਤਾਂ ਸਾਰਾ ਪਿੰਡ ਸੋਗ ‘ਚ ਡੁੱਬ ਗਿਆ।
ਕੋਵਿਡ-19 ਦੇ ਨਿਯਮਾਂ ਨੂੰ ਤੋੜਨ ਤੋਂ ਪਹਿਲਾਂ ਹਰ ਕੋਈ 100 ਵਾਰ ਸੋਚੇਗਾ, ਪੁਲਿਸ ਨੇ ਲਾਇਆ ਅਜਿਹਾ ਜੁਗਾੜ, ਹੁਣ ਨਹੀਂ ਕਰੇਗਾ ਕੋਈ ਉਲੰਘਣ
ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਨੇ ਦੱਸਿਆ ਕਿ ਭਾਵੇਂ ਕੁਲਜੀਤਾ 20 ਵਰ੍ਹੇ ਪਹਿਲਾਂ ਇੰਗਲੈਂਡ ਵਿਖੇ ਪਰਿਵਾਰ ਨਾਲ ਜਾ ਵਸਿਆ ਸੀ ਪਰ ਉਸ ਦਾ ਪਿੰਡ ਨਾਲੋਂ ਮੋਹ ਨਹੀਂ ਸੀ ਟੁੱਟਿਆ। ਕੁਲਜੀਤ ਦੀ ਮੌਤ ਹਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ।
ਪਿੰਡ ਦੇ ਨੌਜਵਾਨ ਨਰੰਜਣ ਸਿੰਘ ਨੇ ਦੱਸਿਆ ਕਿ ਕੁਲਜੀਤ ਨੂੰ ਹਾਰਟ ਦੀ ਤਕਲੀਫ਼ ਸੀ, ਜਿਸ ਦੀ ਤਿੰਨ ਸਾਲ ਪਹਿਲਾਂ ਵਾਈਪਾਸ ਸਰਜਰੀ ਹੋਈ ਸੀ ਜੋ ਬਿੱਲਕੁਲ ਠੀਕ ਸੀ ਪਰ ਅੱਜ ਉਸ ਨੂੰ ਆਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਹਮੇਸ਼ਾਂ ਆਪਣੇ ਪਿੰਡ ਨਾਲ ਜੁੜਿਆ ਰਿਹਾ ਤੇ ਉਸ ਨੇ ਇਸ ਵਰ੍ਹੇ ਪਿੰਡ ਆਉਣਾ ਸੀ ਪਰ ਵਿਸ਼ਵ ‘ਚ ਫੈਲੀ ਕੋਰੋਨਾ ਬਿਮਾਰੀ ਕਾਰਨ ਨਹੀਂ ਆ ਸਕਿਆ।
ਕੁਲਜੀਤੇ ਆਪਣੇ ਸਮੇਂ ਕਬੱਡੀ ਖੇਡ ਨੂੰ ਬੜੀ ਸਾਫ਼ ਸੁਥਰੀ ਨਾਲ ਖੇਡਿਆ ਤੇ ਮਾਲਵੇ ਦੇ ਹਰ ਪਿੰਡ ਦੇ ਟੂਰਨਾਮੈਂਟ ‘ਚ ਆਪਣੀ ਖੇਡ ਦਾ ਪ੍ਰਦਰਸ਼ਨ ਹੀ ਨਹੀਂ ਸੀ ਕੀਤਾ ਸਗੋਂ ਹਰ ਟੂਰਨਾਮੈਂਟ ਆਪਣੇ ਨਾਮ ਕੀਤਾ। ਇਸ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਤੇ ਕਬੱਡੀ ਖੇਡ ਪ੍ਰੇਮੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
