News

ਵੱਡੀ ਖ਼ਬਰ: ਕਿਸਾਨ ਜੱਥੇਬੰਦੀਆਂ ਦੀ ਪਾਰਟੀ ਨੂੰ ਮਿਲਿਆ ਚੋਣ ਨਿਸ਼ਾਨ ਮੰਜਾ

ਚੋਣ ਕਮਿਸ਼ਨ ਵੱਲੋਂ ਕਿਸਾਨ ਜੱਥੇਬੰਦੀਆਂ ਵੱਲੋਂ ਬਣਾਈ ਪਾਰਟੀ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਨਿਸ਼ਾਨ ਮੰਜਾ ਅਲਾਟ ਕਰ ਦਿੱਤਾ ਗਿਆ ਹੈ। ਮੋਰਚੇ ਦੇ ਇੱਕ ਆਗੂ ਨੇ ਦੱਸਿਆ ਕਿ ਹੁਣ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਮੰਜਾ ਚੋਣ ਨਿਸ਼ਾਨ ਤੇ ਚੋਣ ਲੜਨਗੇ। ਚੋਣ ਨਿਸ਼ਾਨ ਦੀ ਅਲਾਟਮੈਂਟ ਕੱਲ੍ਹ 3 ਫਰਵਰੀ ਨੂੰ ਹੋਣੀ ਸੀ ਪਰ ਅੱਜ 4 ਫਰਵਰੀ ਨੂੰ ਕੀਤੀ ਗਈ ਹੈ।

ਐੱਸਐੱਸਐੱਮ ਨੇ ਆਪਣੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਇਹ ਜਥੇਬੰਦੀ ਪਹਿਲਾਂ ਆਪਣੇ ਆਪ ਨੂੰ ਇੱਕ ਰਾਜਨੀਤਕ ਪਾਰਟੀ ਵਜੋਂ ਰਜਿਸਟਰ ਕਰਵਾਉਣ ਵਿੱਚ ਅਸਫਲ ਰਹੀ ਸੀ, ਭਾਵੇਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਲਈ ਪ੍ਰਵਾਨਗੀ ਦਿੱਤੀ ਗਈ ਸੀ।

ਐੱਸਐੱਸਐੱਮ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ‘ਤੇ ਉਨ੍ਹਾਂ ਨੂੰ ਸਿਆਸੀ ਪਾਰਟੀ ਵਜੋਂ ਆਪਣੀ ਰਜਿਸਟ੍ਰੇਸ਼ਨ ਵਿੱਚ ਅੜਚਨ ਦਾ ਦੋਸ਼ ਲਾਇਆ ਸੀ। ਦੱਸਣਯੋਗ ਹੈ ਕਿ 1 ਫਰਵਰੀ ਦੀ ਰਾਤ ਤੱਕ ਸੰਯੁਕਤ ਸਮਾਜ ਮੋਰਚਾ ਆਪਣੇ ਆਪ ਨੂੰ ਰਾਜਨੀਤਕ ਪਾਰਟੀ ਵਜੋਂ ਰਜਿਸਟਰ ਕਰਵਾਣ ਵਿੱਚ ਸਫ਼ਲ ਰਹੀ ਸੀ।

Click to comment

Leave a Reply

Your email address will not be published.

Most Popular

To Top