Punjab

ਵੱਡੀ ਖ਼ਬਰ: ਕਿਸਾਨਾਂ ਨੇ ਹਾਈਵੇਅ ਤੋਂ ਚੁੱਕਿਆ ਧਰਨਾ, ਹੁਣ ਭਾਜਪਾ ਆਗੂਆਂ ਦੀਆਂ ਕੋਠੀਆਂ ਘੇਰਨ ਦੀ ਤਿਆਰੀ

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਬਿਆਸ ਪੁਲ ਦੇ ਦੋਵਾਂ ਪਾਸਿਆਂ ‘ਤੇ 14 ਸਤੰਬਰ ਤੋਂ ਲਗਾਇਆ ਗਿਆ ਧਰਨਾ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨ ਦੇ ਫ਼ੈਸਲੇ ਤੋਂ ਬਾਅਦ ਅੱਜ ਤੀਸਰੇ ਦਿਨ ਚੁੱਕ ਲਿਆ ਹੈ।

ਜਥੇਬੰਦੀ ਦੀ ਹੋਈ ਮੀਟਿੰਗ ‘ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਧਰਨਾ ਚੁੱਕ ਕੇ ਰਸਤਾ ਖੋਲ੍ਹ ਦਿੱਤਾ ਗਿਆ ਹੈ। ਆਪਣੇ ਹੱਕਾਂ ਦੀਆਂ ਮੰਗਾਂ ਦੇ ਲਈ ਕਿਸਾਨ ਸੰਘਰਸ਼ ਕਰਨਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨ ਦੀਆਂ ਤਿਆਰੀਆਂ ਕਰਨਗੇ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਆਰਡੀਨੈਂਸ ਤੇ ਜਿੱਥੇ ਕਿਸਾਨ ਸੜਕਾਂ ‘ਤੇ ਡੱਟੇ ਹੋਏ ਨੇ ਉਥੇ ਹੀ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ‘ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਪਰ ਹੁਣ ਬੀਤੇ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਰਨ ਲੈਂਦਿਆਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: “ਆਮ ਆਦਮੀ ਪਾਰਟੀ ਕਾਰਨ ਮਰ ਰਹੇ ਨੇ ਕੋਰੋਨਾ ਮਰੀਜ਼”: ਸਿਹਤ ਮੰਤਰੀ ਸਿੱਧੂ

ਖੇਤੀ ਆਰਡੀਨੈਂਸਾਂ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨ ਸੜਕਾਂ ‘ਤੇ ਡੱਟੇ  ਹੋਏ ਹਨ। ਕਿਸਾਨਾਂ ਦੇ ਨਾਲ-ਨਾਲ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਕਿਸਾਨ ਆਰਡੀਨੈਂਸ ਨੂੰ ਲੈ ਕੇ ਮਨਦੀਪ ਮੰਨਾ ਨੇ ਜੰਮ ਕੇ ਭੜਾਸ ਕੱਢੀ ਹੈ। ਉੱਥੇ ਹੀ ਮਨਦੀਪ ਮੰਨਾ ਨੇ ਕਿਹਾ ਕਿ ਨੋ ਅਪੀਲ ਨੋ ਦਲੀਲੀ ਜੋ ਅੰਗਰੇਜ਼ਾ ਵੇਲੇ ਆਇਆ ਸੀ ਉਸੇ ਤਰੀਕੇ ਦਾ ਕਾਨੂੰਨ ਕੇਂਦਰ ਸਰਕਾਰ ਫਿਰ ਲੈ ਕੇ ਆਈ ਹੈ। ਮੰਨਾ ਨੇ ਇਲਜ਼ਾਮ ਲਾਏ ਕਿ ਕਦੇ ਕਿਸਾਨ ਤੈਅ ਕਰਦਾ ਸੀ ਕਿ ਸੱਤਾ ਕਿਸ ਨੂੰ ਦੇਣੀ ਹੈ ਪਰ ਬਦਕਿਸਮਤੀ ਦੇਖੋ ਅੱਜ ਸੱਤਾਧਰੀ ਤੈਅ ਕਰ ਰਹੇ ਨੇ ਕਿ ਕਿਸਾਨ ਨੂੰ ਕੀ ਦੇਣਾ ਹੈ।

Click to comment

Leave a Reply

Your email address will not be published.

Most Popular

To Top