News

ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਇਸ ਦਿਨ ਕਰਨਗੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ

ਆਮ ਆਦਮੀ ਪਾਰਟੀ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਮੁੱਖ ਮੰਤਰੀ ਚਿਹਰਾ ਐਲਾਨ ਕੇ ਹੀ ਲੜੇਗੀ ਇਸ ਦਾ ਖੁਲਾਸਾ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੀਤਾ ਹੈ। ਉਹਨਾਂ ਕਿਹਾ ਕਿ, ਨਵੰਬਰ ਦੇ ਆਖਰੀ ਹਫ਼ਤੇ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ, ਪੰਜਾਬ ਦੇ ਲੋਕ ਦੋਵਾਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਤੀਜੇ ਸਿਆਸੀ ਬਦਲ ਤੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਹਨ।

Battle for 2022 Punjab polls: In a bind over CM face, AAP fancies a chance  in rivals' woes - Hindustan Times

ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਵੇਗੀ। ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਤਾਰ ਪਾਰਟੀ ਛੱਡਣ ਦੇ ਮਾਮਲੇ ਤੇ ਵਿਧਾਇਕਾਂ ਨੇ ਕਿਹਾ ਕਿ ਅਜਿਹੀ ਸਿਆਸੀ ਅਦਲਾ-ਬਦਲੀ ਚਲਦੀ ਰਹਿੰਦੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਦੱਸ ਦਈਏ ਕਿ ਪਿਛਲੇ ਦਿਨੀਂਰੁਪਿੰਦਰ ਕੌਰ ਰੂਬੀ ਕਾਂਗਰਸ ’ਚ ਹੋਏ ਸ਼ਾਮਲ, ਕਾਂਗਰਸ ਪ੍ਰੈਸ ਕਾਨਫਰੰਸ ਦੌਰਾਨ ਰੁਪਿੰਦਰ ਰੂਬੀ ਕਾਂਗਰਸ ਵਿੱਚ ਸ਼ਾਮਲ ਹੋਏ ਗਏ ਸਨ। ਸ਼ਾਮਲ ਹੋਣ ਉਪਰੰਤ ਰੂਬੀ ਨੇ ਕਿਹਾ ਕਿ, ਉਹ ਬਹੁਤ ਲੰਮੇ ਸਮੇਂ ਤੋਂ ਪਾਰਟੀ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਅਪੀਲ ਕਰ ਰਹੀ ਸੀ।

ਪਰ ਪਾਰਟੀ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਬਹੁਤ ਸਾਰੇ ਵਾਲੰਟੀਅਰ ਵੀ ਚਾਹੁੰਦੇ ਸਨ ਕਿ ਭਗਵੰਤ ਮਾਨ ਨੂੰ ਹੀ ਸੀਐਮ ਚਿਹਰਾ ਬਣਾਇਆ ਜਾਵੇ। ਪਰ ਪਾਰਟੀ ਪਿਛਲੀਆਂ ਚੋਣਾਂ ਦੀਆਂ ਗਲਤੀਆਂ ਮੁੜ ਤੋਂ ਦੁਹਰਾ ਰਹੀ ਹੈ। ਇਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋਵੇਗਾ।

Click to comment

Leave a Reply

Your email address will not be published.

Most Popular

To Top