Business

ਵੱਡੀ ਖਬਰ – ਰਵਨੀਤ ਬਿੱਟੂ ਵੱਲੋਂ ਰੱਖਿਆ ਨੀਂਹ ਪੱਥਰ ਭੰਨਿਆ, ਸਿੱਖ ਨੌਜਵਾਨ ਨੇ ਮਾਰਿਆ ਹਥੌੜਾ

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਗ਼ਰਮ ਖ਼ਿਆਲੀਆਂ, ਖਾਲਿਸਤਾਨੀ ਸਮਰਥਕਾਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਭੜਾਸ ਕੱਢੀ ਜਾ ਰਹੀ ਹੈ। ਮਾਮਲਾ ਬਿਆਨਬਾਜ਼ੀਆਂ ਤੱਕ ਹੀ ਸੀਮਿਤ ਸੀ, ਪਰ ਹੁਣ ਕੁੱਝ ਖਾਲਿਸਤਾਨ ਦੇ ਸਮਰਥਕ ਕਰਨ ਵਾਲੇ ਵਿਅਕਤੀ ਰਵਨੀਤ ਬਿੱਟੂ ਫਿਲਮਾਂ ਖੁੱਲ੍ਹ ਕੇ ਮੈਦਾਨ ਵਿਚ ਆ ਗਏ ਨੇ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੰਡੀਆਣੀ ਵਿਚ ਰਵਨੀਤ ਬਿੱਟੂ ਵੱਲੋਂ ਲਾਇਆ ਨੀਂਹ ਪੱਥਰ ਤੋੜ ਦਿੱਤਾ ਹੈ। ਜਿਸ ਦੀ ਉਨ੍ਹਾਂ ਵੱਲੋਂ ਵੀਡੀਓ ਵੀ ਬਣਾਈ ਗਈ ਹੈ। ਵੀਡੀਓ ਵਿੱਚ ਨੌਜਵਾਨ ਕਹਿੰਦਾ ਸੁਣਾਈ ਦੇ ਰਿਹਾ ਹੈ ਕੀ ਰਵਨੀਤ ਬਿੱਟੂ ਖਾਲਿਸਤਾਨੀ ਅਤੇ ਸਿੰਘਾਂ ਨੂੰ ਮਾੜਾ ਬੋਲਦੇ ਨੇ। ਜਿਸ ਕਾਰਨ ਪੂਰਾ ਪਿੰਡ ਉਨ੍ਹਾਂ ਦਾ ਵਿਰੋਧ ਕਰਦਾ ਹੈ। ਉਹਨਾਂ ਵੱਲੋਂ ਨੀਂਹ ਪੱਥਰ ਧਾ ਰਹੇ ਹੈ। ਨੌਜਵਾਨ ਨੇ ਚਿਤਾਵਨੀ ਦਿੱਤੀ ਕਿ ਰਵਨੀਤ ਬਿੱਟੂ ਉਹਨਾਂ ਦੇ ਪਿੰਡ ਵਿੱਚ ਵੋਟਾਂ ਮੰਗਣ ਨਾ ਆਵੇ। ਇਸ ਮਾਮਲੇ ਤੇ ਰਵਨੀਤ ਬਿੱਟੂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਬਿੱਟੂ ਨੇ ਕਿਹਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖਾਲਿਸਤਾਨ ਦੇ ਪੱਖ ਦੀ ਗੱਲ ਕਰਨ ਤੋਂ ਬਾਅਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਬਿੱਟੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਇਹ ਚੇਤਾਵਨੀ ਦਿਤੀ ਸੀ।

ਕੀ ਜਥੇਦਾਰ ਦੇ ਇਸ ਬਿਆਨ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ। ਜਿਸ ਦੀ ਕੇ ਸ਼ੁਰੁਵਾਤ ਕੀਤੀ ਹੈ। ਹੁਣ ਜਦੋਂ ਰਵਨੀਤ ਬਿੱਟੂ ਨੇ ਇਸ ਪੂਰੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਜੋੜ ਦਿੱਤਾ ਹੈ ਤਾਂ ਇਹ ਦੇਖਣਾ ਹੋਵੇਗਾ ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਰਵਨੀਤ ਬਿੱਟੂ ਨੂੰ ਕਿਹੋ ਜਿਹਾ ਜਵਾਬ ਦਿੰਦੇ ਨੇ। ਭਾਵੇਂ ਕਿ ਵੀਡੀਓ ਵਿਚ ਨੌਜਵਾਨ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਇੱਕ ਵਾਰ ਵੀ ਨਹੀਂ ਲਿਆ। ਪਰ ਬਿੱਟੂ ਨੇ ਇਸ ਪੂਰੇ ਮਾਮਲੇ ਨੂੰ ਉਹਨਾਂ ਦੇ ਮੱਥੇ ਮੜ੍ਹਨ ਦਾ ਹੈ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਸਿਆਸੀ ਵੀ ਬਣ ਸਕਦਾ ਹੈ। ਅਤੇ ਸਭ ਤੋਂ ਵੱਧ ਰੋਲੇ ਰੱਪੇ ਵਾਲਾ ਵੀ।

Click to comment

Leave a Reply

Your email address will not be published. Required fields are marked *

Most Popular

To Top